ਸਿਰਫ 65,000 ਡਾਲਰ ਵਿਚ ਮਿਲ ਰਿਹੈ ਤਿੰਨ ਬੈੱਡਰੂਮ ਵਾਲਾ ਇਹ ਘਰ, ਜਾਣੋ ਕਿਉਂ (Property News)

ਮੈਲਬਰਨ: (Property News) ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਦੀ ਸਰਹੱਦ ‘ਤੇ ਸਥਿਤ ਜ਼ਮੀਨ ਦੇ ਦੋ ਪਲਾਟਾਂ ‘ਤੇ ਬਣਿਆ ਤਿੰਨ ਬੈੱਡਰੂਮ ਵਾਲਾ ਇੱਕ ਘਰ ਸਿਰਫ 65,000 ਡਾਲਰ ਵਿਚ ਬਾਜ਼ਾਰ ਵਿਕ ਰਿਹਾ ਹੈ। ਇਹ ਘਰ ਵਿਕਟੋਰੀਆ ਦੇ ਸਰਵਿਟਨ ‘ਚ ਸਥਿਤ ਹੈ ਪਰ ਸਾਊਥ ਆਸਟ੍ਰੇਲੀਆ ਦੇ ਬਾਰਡਰਟਾਊਨ ਤੋਂ ਸਿਰਫ 16 ਮਿੰਟ ਦੀ ਦੂਰੀ ‘ਤੇ ਹੈ।

ਇਸ ਵਿੱਚ ਲੱਕੜ-ਫਾਇਰ ਹੀਟਰ ਵਾਲਾ ਇੱਕ ਵਿਸ਼ਾਲ ਲਾਊਂਜ ਅਤੇ ਨਹਾਉਣ ਅਤੇ ਵੱਡੀ ਵੈਨਿਟੀ ਦੇ ਨਾਲ ਇੱਕ ਕੇਂਦਰੀ ਤੌਰ ‘ਤੇ ਸਥਿਤ ਬਾਥਰੂਮ ਸ਼ਾਮਲ ਹੈ। ਰਸੋਈ ਦੇ ਸਾਹਮਣੇ ਇੱਕ ਵੱਡਾ ਡਾਈਨਿੰਗ ਏਰੀਆ ਹੈ ਜਿਸ ਵਿੱਚ ਲਾਊਂਜ ਰੂਮ ਵਲ ਖੁੱਲ੍ਹਦੀ ਇੱਕ ਖਿੜਕੀ ਜਿਸ ਰਾਹੀਂ ਰਸੋਈ ’ਚ ਪਕਾਇਆ ਭੋਜਨ ਪਰੋਸਿਆ ਜਾ ਸਕਦਾ ਹੈ। ਬਾਹਰ ਇੱਕ ਵੱਡਾ ਸ਼ੈੱਡ, ਮੀਂਹ ਦੇ ਪਾਣੀ ਨੂੰ ਭੰਡਾਰਨ ਦਾ ਟੋਆ, ਗੈਸ ਗਰਮ ਪਾਣੀ ਅਤੇ ਇੱਕ ਗੇਟ ਹੈ ਜੋ ਇੱਕ ਪਾਰਕ ਤੱਕ ਖੁੱਲ੍ਹਦਾ ਹੈ। ਘਰ ਦੀ ਸਭ ਤੋਂ ‘ਮਹੱਤਵਪੂਰਣ ਵਿਸ਼ੇਸ਼ਤਾ’ ਜ਼ਮੀਨ ਦਾ ਵਿਸ਼ਾਲ ਟੁਕੜਾ ਹੈ, ਜਿਸ ਦੀ ਮਾਪ 2,100 ਮੀਟਰ ਸੁਕੇਅਰ ਹੈ। ਲਿਸਟਿੰਗ ’ਚ ਕਿਹਾ ਗਿਆ ਹੈ, ‘‘ਦੋ ਟਾਈਟਲਜ਼ ’ਤੇ ਬਣਿਆ ਹੋਣ ਕਾਰਨ ਤੁਸੀਂ ਦੋਵਾਂ ਦੀ ਵਰਤੋਂ ਕਰ ਸਕਦੇ ਹੋ ਜਾਂ ਖਾਲੀ ਅਲਾਟਮੈਂਟ ਨੂੰ ਵੇਚ ਸਕਦੇ ਹੋ ਕਿਉਂਕਿ ਘਰ ਇਕ ਹੀ ਅਲਾਟਮੈਂਟ ’ਤੇ ਬਣਿਆ ਹੈ।’’

ਰੇ ਵ੍ਹਾਈਟ ਏਜੰਟ ਹੇਡਨ ਓਬਸਟ ਨੇ ਦੱਸਿਆ ਕਿ ਘਰ ਵਿੱਚ ਬਹੁਤ ਲੋਕਾਂ ਦੀ ਦਿਲਚਸਪੀ ਹੈ। ਇਸ ਨੂੰ ਸੂਚੀਬੱਧ ਕੀਤੇ ਜਾਣ ਤੋਂ ਡੇਢ ਘੰਟੇ ਬਾਅਦ ਹੀ ਇਹ ਇਕਰਾਰਨਾਮੇ ਦੇ ਤਹਿਤ ਗਿਆ। ਇਸ ਦੇ ਬਾਵਜੂਦ, ਲੋਕ ਅਜੇ ਵੀ ਇਕਰਾਰਨਾਮਾ ਖਤਮ ਹੋਣ ਦੀ ਸੂਰਤ ਵਿੱਚ ਆਪਣੀ ਦਿਲਚਸਪੀ ਜ਼ਾਹਰ ਕਰਨ ਲਈ ਕਾਲ ਕਰ ਰਹੇ ਹਨ। ਓਬਸਟ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਹੁਤ ਸਾਲੇ ਲੋਕਾਂ ਇਸ ਲਈ ਪੁੱਛ ਰਹੇ ਹਨ, ਜਿਨ੍ਹਾਂ ’ਚ ਕੁਝ ਨਿਵੇਸ਼ਕ ਵੀ ਸ਼ਾਮਲ ਹਨ। ਘਰ ਦੀ ਲਿਸਟਿੰਗ ’ਚ ਸਪੱਸ਼ਟ ਹੈ ਕਿ ਇਸ ’ਚ ਰਹਿਣ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਹਾਲਾਂਕਿ, ਇਸ ਦੇ ਇਲੈਕਟ੍ਰੀਕਲ, ਪਲੰਬਿੰਗ ਅਤੇ ਉਪਕਰਣਾਂ ਦੀ ਸਥਿਤੀ ਵੀ ਅਣਜਾਣ ਹੈ। ਲਿਸਟਿੰਗ ‘ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਘਰ ਦੀ ਮੁਰੰਮਤ ਕਰਨ ਲਈ ਤਿਆਰ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਓਬਸਟ ਨੇ ਕਿਹਾ ਕਿ ਮਕਾਨ ’ਚ 12 ਮਹੀਨਿਆਂ ਤੋਂ ਕੋਈ ਨਹੀ ਰਹਿ ਰਿਹਾ ਹੈ, ਪਰ ਇਹ ‘ਜਿਉਂ ਦਾ ਤਿਉਂ ਰਹਿਣ ਯੋਗ ਹੈ।’