ਇਸ ਆਸਾਨ ਤਰੀਕੇ ਨਾਲ ਵਧੇਗੀ ਬੈਟਰੀ ਦੀ ਉਮਰ, ਜਾਣੋ iPhone 15 ਦੇ ਇਸ ਨਵੇਂ ਫ਼ੀਚਰ ਬਾਰੇ – How to increase battery life of iPhone 15

ਮੈਲਬਰਨ: ਚਲੋ ਜਾਣੀਏ ਕਿਵੇਂ iPhone 15 ਦੀ ਬੈਟਰੀ ਲਾਈਫ ਵਧਾਈਏ – How to increase battery life of iPhone 15

iPhone ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਪਸੰਦ ਹਨ ਪਰ ਇਨ੍ਹਾਂ ਦੀ ਘੱਟ ਬੈਟਰੀ ਹਮੇਸ਼ਾ ਲੋਕਾਂ ਦੀ ਸਮੱਸਿਆ ਦਾ ਕਾਰਨ ਰਹੀ ਹੈ। ਐਪਲ ਨੇ ਆਪਣੀ ਇਸ ਕਮੀ ਨੂੰ ਲੁਕਾਉਣ ਲਈ iPhone ਦੀ ਕਈ ਸਾਲ ਪਹਿਲਾਂ ਇਸ ਦੇ ਪ੍ਰੋਸੈਸਰਾਂ ਦੀ ਰਫ਼ਤਾਰ ਹੌਲੀ ਕਰਨ ਦੀ ਵਿਧੀ ਅਪਣਾਈ ਸੀ ਜੋ ਕੰਪਨੀ ਨੂੰ ਬਹੁਤ ਮਹਿੰਗਾ ਪਿਆ ਸੀ। 2018 ’ਚ ਗ੍ਰਾਹਕਾਂ ਨੂੰ ਦੱਸੇ ਬਗ਼ੈਰ ਇਹ ਫ਼ੀਚਰ ਆਨ ਕਰਨ ਲਈ ਇਸ ’ਤੇ ਮੁਕੱਦਮਾ ਕੀਤਾ ਗਿਆ ਸੀ ਅਤੇ ਕੰਪਨੀ ਨੂੰ ਕਈ ਲੱਖ ਡਾਲਰ ਦਾ ਜੁਰਮਾਨਾ ਵੀ ਭੁਗਤਣਾ ਪਿਆ ਸੀ।

ਹਾਲਾਂਕਿ ਹੁਣ ਅਜਿਹਾ ਨਹੀਂ ਹੈ। ਐਪਲ ਤੁਹਾਨੂੰ ਇਹ ਚੋਣ ਕਰਨ ਦੀ ਸਹੂਲਤ ਦਿੰਦਾ ਹੈ ਕਿ ਤੁਸੀਂ ਆਪਣੇ ਫ਼ੋਨ ਦੀ ਬੈਟਰੀ ਦਾ ਜੀਵਨਕਾਲ ਵੱਧ ਚਾਹੁੰਦੇ ਹੋ ਜਾਂ ਇਸ ਦੀ ਰਫ਼ਤਾਰ ਤੇਜ਼।

iPhone 15 ’ਚ ਤੁਹਾਨੂੰ ਇਹ ਸੈਟਿੰਗ ਵੀ ਦਿੱਤੀ ਗਈ ਹੈ ਕਿ ਤੁਸੀਂ ਆਪਣੀ ਬੈਟਰੀ ਨੂੰ ਪੂਰਾ ਚਾਰਜ ਕਰਨ ਚਾਹੁੰਦੇ ਹੋ ਜਾਂ 80 ਫ਼ੀ ਸਦੀ ਤਕ ਹੀ। ਕਿਉਂਕਿ ਮੰਨਿਆ ਜਾਂਦਾ ਹੈ ਕਿ 80 ਫ਼ੀ ਸਦੀ ਤਕ ਚਾਰਜ ਰੱਖਣ ’ਤੇ ਬੈਟਰੀ ਵਿਚਲੀ ਰਸਾਇਣ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਬੈਟਰੀ ਦਾ ਜੀਵਨਕਾਲ ਵਧਦਾ ਹੈ।

ਇਸ ਸੈਟਿੰਗ ਨੂੰ ਚਾਲੂ ਕਰਨ ਲਈ ਹੇਠਾਂ ਲਿਖੀ ਪ੍ਰਕਿਰਿਆ ਅਪਣਾਓ:

1. ਸੈਟਿੰਗਸ ਐਪ ਖੋਲ੍ਹੋ
2. ਬੈਟਰੀ ਸੈਟਿੰਗ ’ਤੇ ਟੈਪ ਕਰੋ
3. ਬੈਟਰੀ ਹੈਲਥ ਐਂਡ ਚਾਰਜਿੰਗ ’ਤੇ ਕਲਿੱਗ ਕਰੋ
4. ਚਾਰਜਜਿੰਗ ਆਪਟੀਮਾਈਜੇਸ਼ਨ ’ਤੇ ਕਲਿੱਕ ਕਰੋ। ਹੁਣ ਤਿੰਨ ’ਚੋਂ ਕੋਈ ਇੱਕ ਬਦਲ ਚੁਣੋ:

  • ਜੇਕਰ ਤੁਸੀਂ ‘ਆਪਟੀਮਾਈਜ਼ਡ ਬੈਟਰੀ ਚਾਰਜਿੰਗ’ ਚੁਣਦੇ ਹੋ ਤਾਂ ਆਈਫੋਨ ਤੁਹਾਡੀਆਂ ਚਾਰਜਿੰਗ ਦੀਆਂ ਆਦਤਾਂ ਤੋਂ ਸਿੱਖਦਾ ਹੈ ਤਾਂ ਜੋ ਇਹ 80 ਪ੍ਰਤੀਸ਼ਤ ਤੋਂ ਵੱਧ ਚਾਰਜਿੰਗ ਖਤਮ ਕਰਨ ਲਈ ਉਡੀਕ ਕਰ ਸਕੇ ਜਦੋਂ ਤੱਕ ਤੁਹਾਨੂੰ ਇਸ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
  • 80 ਪਰ ਸੈਂਟ ਸੈਟਿੰਗ ਤੁਹਾਡੇ ਫ਼ੋਨ ਨੂੰ ਸਿਰਫ਼ 80 ਫ਼ੀ ਸਦੀ ਤਕ ਹੀ ਚਾਰਜ ਕਰਗੀ
  • ਜੇਕਰ ਤੁਸੀਂ ਤੀਜਾ ਅਤੇ ਅਖ਼ੀਰਲਾ ‘ਨਨ’ ਬਦਲ ਚੁਣਦੇ ਹੋ ਤਾਂ ਤੁਹਾਡੇ ਫ਼ੋਨ ਦੀ ਬੈਟਰੀ ਪੂਰੀ ਚਾਰਜ ਹੋਵੇਗੀ।

ਜੇਕਰ ਤੁਸੀਂ ਕਿਤੇ ਬਾਹਰ ਨਿਕਲਣਾ ਹੈ ਅਤੇ ਤੁਹਾਡੇ ਕੋਲ ਚਾਰਜ ਕਰਨ ਦਾ ਕੋਈ ਵਸੀਲਾ ਨਹੀਂ ਹੈ ਤਾਂ ਫ਼ੋਨ ਨੂੰ ਪੂਰਾ ਚਾਰਜ ਕਰਨਾ ਠੀਕ ਰਹੇਗਾ ਪਰ ਜੇਕਰ ਤੁਸੀਂ ਘਰ ਹੀ ਹੋ ਤਾਂ 80 ਫ਼ੀ ਸਦੀ ਤਕ ਚਾਰਜ ਕਰਨਾ ਬਿਹਤਰ ਬਦਲ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਸਮਰਥਾ ਵਧ ਸਕਦੀ ਹੈ।