ਅੰਤਿਮ ਸੰਸਕਾਰ ’ਤੇ ‘ਰੋਣ-ਧੋਣ’ ਦੇ ਰਿਵਾਜ ਨੂੰ ਛੱਡ ਰਹੇ ਨੇ ਆਸਟ੍ਰੇਲੀਆਈ, ਜਾਣੋ ਨਵੇਂ ਪ੍ਰਚਲਿਤ ਹੋ ਰਹੀ ਰਵਾਇਤ ਬਾਰੇ (New Funeral Trend)

ਮੈਲਬਰਨ: ਮੌਤ ’ਤੇ ਸੋਗ ਮਨਾਉਣ ਦੀ ਬਜਾਏ ਜ਼ਿੰਦਗੀ ਦਾ ਜਸ਼ਨ ਮਨਾਉਣ ਦਾ ਇੱਕ ਨਵਾਂ ਰੁਝਾਨ (New Funeral Trend) ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। 57 ਸਾਲ ਦੀ ਆਸਟ੍ਰੇਲੀਆਈ ਔਰਤ ਐਨੀ ਮਾਈਲਜ਼ ਇਕ ਗੈਰ-ਰਵਾਇਤੀ ਅੰਤਿਮ ਸੰਸਕਾਰ ਦੀ ਯੋਜਨਾ ਬਣਾ ਰਹੀ ਹੈ ਜੋ ਸੋਗ ਦੀ ਬਜਾਏ ਜਸ਼ਨ ’ਤੇ ਕੇਂਦਰਿਤ ਹੈ। ਉਹ ਚਾਹੁੰਦੀ ਹੈ ਕਿ ਉਸ ਦਾ ਅੰਤਿਮ ਸੰਸਕਾਰ ਸਕਾਰਾਤਮਕਤਾ, ਪਿਆਰ ਅਤੇ ਉਸ ਦੇ ਮਨਪਸੰਦ ਸੰਗੀਤ, ਟੈਕਨੋ ਨਾਲ ਭਰੀ ਪਾਰਟੀ ਹੋਵੇ। ਉਸ ਦਾ ਤਾਬੂਤ ਗੱਤੇ ਦਾ ਬਣਾਇਆ ਜਾਵੇਗਾ, ਅਤੇ ਸੋਗ ਕਰਨ ਵਾਲੇ ਇਸ ’ਤੇ ਪਿਆਰ ਅਤੇ ਸਨੇਹ ਦੇ ਸੰਦੇਸ਼ ਲਿਖਣਗੇ।

ਆਸਟ੍ਰੇਲੀਆਈ ਬਜ਼ੁਰਗਾਂ ’ਤੇ ਜਾਰੀ ਅੰਤਿਮ ਸੰਸਕਾਰ ’ਤੇ ਦੀ ਲਾਗਤ ਰਿਪੋਰਟ ਦੇ ਅਨੁਸਾਰ 83٪ ਬਜ਼ੁਰਗਾਂ ਨੇ ਇਸੇ ਤਰ੍ਹਾਂ ਦੀ ਪਹੁੰਚ ਨੂੰ ਤਰਜੀਹ ਦਿੱਤੀ ਹੈ। ਇਹੀ ਨਹੀਂ ਅੰਤਿਮ ਸੰਸਕਾਰ ਵੀ ਆਧੁਨਿਕ ਸਮੇਂ ਦੇ ਅਨੁਕੂਲ ਹੋ ਰਹੇ ਹਨ, ਜਿਨ੍ਹਾਂ ’ਚੋਂ 60٪ ਲਾਈਵਸਟ੍ਰੀਮਿੰਗ ਸੇਵਾ ਦੀ ਵਰਤੋਂ ਕਰਦੇ ਹਨ ਅਤੇ 30٪ ਵੀਡੀਓ ਸ਼ਰਧਾਂਜਲੀ ਦੀ ਵਰਤੋਂ ਕਰਦੇ ਹਨ।

ਟੋਬਿਨ ਬ੍ਰਦਰਜ਼ ਦੇ ਅੰਤਿਮ ਸੰਸਕਾਰ ਦੇ ਪ੍ਰਬੰਧ ਨਿਰਦੇਸ਼ਕ ਜੇਮਜ਼ ਮੈਕਲਿਓਡ ਨੇ ਵੀ ਇਸੇ ਇਸ ਤਰ੍ਹਾਂ ਦੇ ਵਧਦੇ ਰਿਵਾਜ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਹਾਂਮਾਰੀ ਦੌਰਾਨ ਅੰਤਿਮ ਸੰਸਕਾਰ ਵੈੱਬਕਾਸਟਿੰਗ ਦੀ ਪ੍ਰਸਿੱਧੀ ਕਾਰਨ ਵੀ ਵੱਡਾ ਅਸਰ ਪਿਆ ਹੈ। ਉਨ੍ਹਾਂ ਕਿਹਾ, ‘‘ਇਤਿਹਾਸਕ ਤੌਰ ’ਤੇ, ਅੰਤਿਮ ਸੰਸਕਾਰ ਗੰਭੀਰ ਵਿਸ਼ਾ ਹੁੰਦੇ ਸਨ। ਪਰ ਹੁਣ ਅਸੀਂ ਅਜਿਹੇ ਅੰਤਿਮ ਸੰਸਕਾਰ ਵੱਲ ਵੱਧ ਰਹੇ ਹਾਂ ਜੋ ਜ਼ਿੰਦਗੀ ਦਾ ਜਸ਼ਨ ਮਨਾਉਂਦੇ ਹੋਣ।’’

ਮਹਾਂਮਾਰੀ ਨੇ ਅੰਤਿਮ ਸੰਸਕਾਰ ਵੈੱਬਕਾਸਟਿੰਗ ਦੀ ਪ੍ਰਸਿੱਧੀ ਨੂੰ ਵਧਾਇਆ ਹੈ, ਜਿਸ ਨਾਲ ਦੁਨੀਆ ਭਰ ਦੇ ਲੋਕ ਅੰਤਿਮ ਸੰਸਕਾਰ ਵਿੱਚ ਹਿੱਸਾ ਲੈ ਸਕਦੇ ਹਨ। ਥੀਮ ਵਾਲੇ ਅਤੇ ਸਿਰਜਣਾਤਮਕ ਅੰਤਿਮ ਸੰਸਕਾਰ ਵੀ ਵਧ ਰਹੇ ਹਨ, ਬਹੁਤ ਸਾਰੇ ਲੋਕ ਰਵਾਇਤੀ ਸਥਾਨਾਂ ਤੋਂ ਦੂਰ ਜਾ ਰਹੇ ਹਨ। ਮਾਈਲਜ਼ ਦਾ ਮੰਨਣਾ ਹੈ ਕਿ ਅੰਤਿਮ ਸੰਸਕਾਰ ਦੀ ਯੋਜਨਾ ਬਣਾਉਣਾ ਮਹੱਤਵਪੂਰਨ ਹੈ ਅਤੇ ਉਸ ਨੇ ਆਪਣੇ ਬੱਚਿਆਂ ਨਾਲ ਆਪਣੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਉਹ ਚਾਹੁੰਦੀ ਹੈ ਕਿ ਉਸ ਦਾ ਅੰਤਿਮ ਸੰਸਕਾਰ ਉਸ ਦੀ ਸ਼ਖਸੀਅਤ ਨੂੰ ਦਰਸਾਏ ਅਤੇ ਉਹ ਨਹੀਂ ਚਾਹੁੰਦੀ ਕਿ ਉਸ ਦੇ ਪਰਿਵਾਰ ’ਤੇ ਯੋਜਨਾਬੰਦੀ ਦਾ ਬੋਝ ਪਵੇ। ਉਹ ਚਾਹੁੰਦੀ ਹੈ ਕਿ ਜਦੋਂ ਸਮਾਂ ਆਵੇਗਾ ਤਾਂ ਉਹ ਚਾਹੁੰਦੀ ਹੈ ਕਿ ਉਸ ਦੇ ਬੱਚੇ ਇਹ ਜਾਣਨ ਕੀ ਉਹ ਕੀ ਚਾਹੁੰਦੀ ਹੈ।