ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ ਬਣਿਆ Top Trending Destination – ਦੁਨੀਆਂ ਦੇ ਪਹਿਲੇ 10 ਦੇਸ਼ਾਂ ਦੀ ਸੂਚੀ `ਚ ਸ਼ਾਮਲ

ਮੈਲਬਰਨ : ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ (Rotorua City) ਦੁਨੀਆਂ ਦਾ Top Trending Destination ਬਣ ਗਿਆ ਹੈ। ਇਸਦਾ ਖੁਲਾਸਾ Booking.com ਦੀ ਟਰੈਵਿਲ ਪ੍ਰੀਡਿਕਸ਼ਨ ਲਿਸਟ `ਚ ਹੋਇਆ ਹੈ।

ਇਸ ਸੂਚੀ ਵਿੱਚ ਅਮਰੀਕਾ ਦਾ ਪੋਰਟਲੈਂਡ, ਜਪਾਨ ਦੇ ਬੇਪੂ, ਅਰਜਨਟੀਨਾ ਦਾ ਬਿਉਨਸ ਏਅਰਜ਼, ਅਲਬਾਨਈਆ ਬੇਅ ਆਫ ਬਲੂਰ ਸ਼ਾਮਲ ਹਨ।
ਇਸ ਬਾਰੇ ਰੋਟੋਰੋਆ ਦੀ ਮੇਅਰ ਟਾਨੀਆ ਟਾਪਸੈੱਲ (Tania Tapsell) ਨੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਹ ਰੋਟੋਰੋਆ ਦੀ ਕਮਿਊਨਿਟੀ ਹਿੱਸਾ ਹਨ।

ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਰੋਟੋਰੋਆ ਦਾ ਅਜਿਹੀ ਸੂਚੀ `ਚ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ। ਜਿਸ ਵਿੱਚ ਹਰ ਇੱਕ ਨੇ ਯੋਗਦਾਨ ਪਾਇਆ ਹੈ। ਟਾਨੀਆ ਨੇ ਦੱਸਿਆ ਕਿ ਕੌਂਸਲ ਹਰ ਸੰਭਵ ਯਤਨ ਕਰ ਰਹੀ ਹੈ ਕਿ ਸ਼ਹਿਰ ਨੂੰ ਹਰ ਪੱਖੋਂ ਸੁਰੱਖਿਅਤ ਬਣਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2025 ਤੱਕ ਅਮਰੀਕਾ ਅਤੇ ਯੂਰਪ ਤੋਂ ਵੱਡੀ ਗਿਣਤੀ `ਚ ਸੈਲਾਨੀ ਪੁੱਜਣ ਦੀ ਉਮੀਦ ਹੈ।