ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਫਲਸਤੀਨ ਰੈਲੀ (Palestine Rally) ’ਚ ਸ਼ਾਮਲ ਹੋਣ ਦੀ ਅਪੀਲ, ਜਾਣੋ ਕੀ ਬੋਲੇ ਸਿਆਸਤਦਾਨ

ਮੈਲਬਰਨ: ਇੱਕ ਫਲਸਤੀਨ ਹਮਾਇਤੀ ਸਮੂਹ ‘ਫ੍ਰੀ ਫਲਸਤੀਨ ਮੈਲਬਰਨ’ ਨੇ ਮੈਲਬਰਨ ਸਕੂਲ ਦੇ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਸੀ.ਬੀ.ਡੀ. ਵਿੱਚ ਇੱਕ ਸ਼ਹਿਰ ਵਿਆਪੀ ਸਕੂਲ ਵਾਕਆਊਟ ਅਤੇ ਰੈਲੀ (Palestine Rally) ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ‘ਸਕੂਲ ਸਟ੍ਰਾਈਕ ਫਾਰ ਫਿਲਸਤੀਨ’ ਨਾਂ ਦੇ ਇਵੈਂਟ ਲਈ ਫੇਸਬੁੱਕ ’ਤੇ ਪੋਸਟਰ ਸਾਂਝਾ ਕੀਤਾ ਗਿਆ ਸੀ ਅਤੇ ਦੁਪਹਿਰ 12:30 ਵਜੇ ਸ਼ੁਰੂ ਹੋਣ ਵਾਲਾ ਹੈ, ਵਿਦਿਆਰਥੀਆਂ ਨੂੰ ਦੁਪਹਿਰ 1.30 ਵਜੇ ਫਲਿੰਡਰਸ ਸਟ੍ਰੀਟ ਸਟੇਸ਼ਨ ’ਤੇ ਮਿਲਣ ਲਈ ਕਿਹਾ ਗਿਆ ਹੈ।

ਸਮੂਹ ਨੇ ਵਿਦਿਆਰਥੀਆਂ ਨੂੰ ਆਪਣੇ ਸਕੂਲਾਂ ਦੇ ਆਲੇ ਦੁਆਲੇ ਸਮਾਗਮ ਦਾ ਪ੍ਰਚਾਰ ਕਰਨ ਵਾਲੇ ਪਰਚੇ ਅਤੇ ਪੋਸਟਰ ਵੰਡਣ ਦੀ ਵੀ ਅਪੀਲ ਕੀਤੀ ਹੈ। ਇਹ ਯੋਜਨਾਬੱਧ ਹੜਤਾਲ ਐਤਵਾਰ ਨੂੰ ਮੈਲਬਰਨ ਦੇ ਸੀ.ਬੀ.ਡੀ. ਵਿੱਚ ਆਯੋਜਿਤ ਇੱਕ ਰੈਲੀ ਤੋਂ ਬਾਅਦ ਹੈ, ਜਿਸ ਵਿੱਚ ਫ੍ਰੀ ਫਲਸਤੀਨ ਮੈਲਬੌਰਨ ਦੇ ਅਨੁਸਾਰ 100,000 ਤੋਂ ਵੱਧ ਫਲਸਤੀਨ ਸਮਰਥਕ ਸ਼ਾਮਲ ਹੋਏ ਸਨ।

ਯਹੂਦੀ ਭਾਈਚਾਰੇ ਨੇ ਕਥਿਤ ਤੌਰ ’ਤੇ ਹੜਤਾਲ ਦੇ ਜਵਾਬ ਵਿੱਚ ਇੱਕ ਜ਼ਰੂਰੀ ਮੀਟਿੰਗ ਕੀਤੀ ਹੈ ਅਤੇ ਗਾਜ਼ਾ ਅਤੇ ਇਜ਼ਰਾਈਲ ’ਚ ਸੰਘਰਸ਼ ਵਧਣ ਤੋਂ ਬਾਅਦ ਯਹੂਦੀ ਵਿਰੋਧੀ ਘਟਨਾਵਾਂ ’ਚ ਵਾਧਾ ਵੇਖਿਆ ਹੈ।

ਸਟੇਟ ਦੇ ਸਿੱਖਿਆ ਵਿਭਾਗ ਨੇ ਮੰਨਿਆ ਕਿ ਬਹੁਤ ਸਾਰੇ ਵਿਦਿਆਰਥੀ ਚੱਲ ਰਹੇ ਮਿਡਲ ਈਸਟ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਸਥਿਤੀ ਬਾਰੇ ਮਾਪਿਆਂ ਨਾਲ ਗੱਲਬਾਤ ਕਰ ਰਹੇ ਹਨ। ਸਕੂਲ ਇਹ ਵੀ ਯਕੀਨੀ ਬਣਾ ਰਹੇ ਹਨ ਕਿ ਵਿਦਿਆਰਥੀ ਇਹ ਸਮਝਣ ਕਿ ਨਸਲਵਾਦ ਦੇ ਕਿਸੇ ਵੀ ਰੂਪ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਵਿਕਟੋਰੀਅਨ ਵਿਦਿਆਰਥੀ ਪ੍ਰਤੀਨਿਧੀ ਕੌਂਸਲ ਨੇ ਸੁਰੱਖਿਅਤ, ਜ਼ਿੰਮੇਵਾਰ ਸਰਗਰਮੀ ਵਿੱਚ ਹਿੱਸਾ ਲੈਣ ਦੇ ਵਿਦਿਆਰਥੀਆਂ ਦੇ ਅਧਿਕਾਰਾਂ ਲਈ ਸਮਰਥਨ ਪ੍ਰਗਟ ਕੀਤਾ। ਜਦਕਿ ਸਿਆਸਤਦਾਨਾਂ ਨੇ ਵਿਕਟੋਰੀਆ ਦੇ ਵਿਦਿਆਰਥੀਆਂ ਨੂੰ ਰੈਲੀ ਵਿੱਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ। ਸਰਕਾਰੀ ਸੇਵਾਵਾਂ ਦੇ ਮੰਤਰੀ ਬਿਲ ਸ਼ੌਰਟਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਸ ਦੁਨੀਆ ਨੂੰ ਜ਼ਿਆਦਾ ਗਿਆਨ ਵਾਲੇ ਲੋਕਾਂ ਦੀ ਲੋੜ ਹੈ, ਘੱਟ ਨਹੀਂ। ਮੈਂ ਸੋਚਦਾ ਹਾਂ ਕਿ ਸਕੂਲੀ ਸਮੇਂ ਦੌਰਾਨ ਬੱਚੇ ਸਿਰਫ਼ ਸਕੂਲ ਜਾਣ। ਮੈਨੂੰ ਯਕੀਨ ਹੈ ਕਿ ਜ਼ਿਆਦਾਤਰ ਮਾਪੇ ਵੀ ਇਹੀ ਸੋਚਦੇ ਹਨ।’’

ਸ਼ੈਡੋ ਵਿਦੇਸ਼ ਮੰਤਰੀ ਸਾਈਮਨ ਬਰਮਿੰਘਮ ਨੇ ਵੀ ਬਾਅਦ ਵਿੱਚ ਮੀਡੀਆ ਨੂੰ ਇਕ ਬਿਆਨ ’ਚ ਕਿਹਾ ਕਿ ਉਹ ਬੱਚਿਆਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੇ ਵਿਚਾਰ ਤੋਂ ‘ਬਹੁਤ ਪਰੇਸ਼ਾਨ’ ਸਨ। ਉਨ੍ਹਾਂ ਕਿਹਾ, ‘‘ਪ੍ਰਦਰਸ਼ਨ ਸਪੱਸ਼ਟ ਤੌਰ ’ਤੇ ਆਸਟ੍ਰੇਲੀਆ ਦੇ ਯਹੂਦੀ ਭਾਈਚਾਰਿਆਂ ਨੂੰ ਡਰਾਉਣ ਲਈ ਤਿਆਰ ਕੀਤੇ ਗਏ ਹਨ ਸ਼ਰਮਨਾਕ ਹਨ। ਪਰ ਸਕੂਲੀ ਬੱਚਿਆਂ ਨੂੰ ਅਸਲ ਵਿੱਚ ਸੰਵੇਦਨਸ਼ੀਲ ਗਤੀਵਿਧੀਆਂ ਅਤੇ ਖੇਤਰਾਂ ਵਿੱਚ ਨਹੀਂ ਖਿੱਚਿਆ ਜਾਣਾ ਚਾਹੀਦਾ ਹੈ, ਮੇਰੇ ਖਿਆਲ ਵਿੱਚ, ਇਹ ਸੰਘਰਸ਼, ਇਸਦੇ ਇਤਿਹਾਸ, ਇਸਦੇ ਮੂਲ ਦੇ ਰੂਪ ਵਿੱਚ ਬਹੁਤ ਜਟਿਲਤਾ ਹੈ।’’

Leave a Comment