ਆਸਟ੍ਰੇਲੀਆ ’ਚ ਰੀਅਲ ਅਸਟੇਟ (Real Estate) ਦੀ ਕੁੱਲ ਕੀਮਤ 10.2 ਟ੍ਰਿਲੀਅਨ ਡਾਲਰ ਹੋਈ, ਇਸ ਸਟੇਟ ਦੀ ਰਾਜਧਾਨੀ ’ਚ ਵਧੀਆਂ ਸਭ ਤੋਂ ਵੱਧ ਕੀਮਤਾਂ

ਮੈਲਬਰਨ: ਅਕਤੂਬਰ ਮਹੀਨੇ ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਰੀਅਲ ਅਸਟੇਟ (Real Estate) ਦਾ ਸੰਯੁਕਤ ਮੁੱਲ 10.2 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। CoreLogic ਵੱਲੋਂ ਪੇਸ਼ ਰਿਪੋਰਟ ਅਨੁਸਾਰ ਰਾਸ਼ਟਰੀ ਘਰੇਲੂ ਮੁੱਲ ਲਗਾਤਾਰ ਵੱਧ ਰਹੇ ਹਨ। ਇਸ ਦਾ ਮਤਲਬ ਹੈ ਕਿ ਰਾਸ਼ਟਰੀ ਘਰੇਲੂ ਮੁੱਲ ਅਕਤੂਬਰ ’ਚ ਖ਼ਤਮ ਹੋਏ ਪਿਛਲੇ ਤਿੰਨ ਮਹੀਨਿਆਂ ਦੌਰਾਨ 2.3 ਫ਼ੀ ਸਦੀ ਵਧੇ ਹਨ।

ਰਾਜਧਾਨੀਆਂ ’ਤੇ ਨਜ਼ਰ ਮਾਰੀਏ ਤਾਂ ਅਕਤੂਬਰ ਦੇ ਅੰਤ ਵਿੱਚ ਪਰਥ ਵਿੱਚ ਕੀਮਤਾਂ ’ਚ ਸਭ ਤੋਂ ਵੱਧ ਵਿਕਾਸ ਦਰ 4.6 ਪ੍ਰਤੀਸ਼ਤ ਸੀ। ਡਾਰਵਿਨ ਅਤੇ ਹੋਬਾਰਟ ’ਚ ਕੀਮਤਾਂ ਸਭ ਤੋਂ ਘੱਟ 0.3 ਪ੍ਰਤੀਸ਼ਤ ਵਧੀਆਂ।

ਆਸਟ੍ਰੇਲੀਆ ’ਚ ਰਿਹਾਇਸ਼ਾਂ ਦੀ ਕਮੀ ਵਿਚਕਾਰ ਇਹ ਸਪੱਸ਼ਟ ਹੈ ਕਿ ਕੀਮਤਾਂ ’ਚ ਵਾਧੇ ਦਾ ਮੁੱਖ ਕਾਰਨ ਸਪਲਾਈ ’ਚ ਕਮੀ ਹੈ। CoreLogic ਨੇ ਰਿਪੋਰਟ ਕੀਤੀ ਕਿ ਅਕਤੂਬਰ ਮਹੀਨੇ ਲਈ ਰਾਸ਼ਟਰੀ ਪੱਧਰ ’ਤੇ 40,993 ਵਿਕਰੀਆਂ ਹੋਈਆਂ, ਜਦਕਿ ਇਸੇ ਮਹੀਨੇ ਲਈ ਪਿਛਲੇ ਪੰਜ ਦੀ ਔਸਤ 44,813 ਵਿਕਰੀਆਂ ਹਨ।

ਕਿਰਾਇਆ ਬਾਜ਼ਾਰ ਵਿੱਚ, ਅਕਤੂਬਰ ਵਿੱਚ ਕਿਰਾਏ ਦੇ ਮੁੱਲਾਂ ਵਿੱਚ 0.7 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ, ਜੋ ਇਸ ਸਾਲ ਹੁਣ ਤਕ ਹੋਏ 8.1 ਪ੍ਰਤੀਸ਼ਤ ਰਾਸ਼ਟਰੀ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ।

Leave a Comment