ਆਸਟ੍ਰੇਲੀਆ ’ਚ ਫਿਰ ਵਧਣ ਲੱਗੇ COVID-19 ਦੇ ਮਾਮਲੇ, ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਜਾਰੀ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿੱਚ COVID-19 ਦੇ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਹਨ। 4 ਨਵੰਬਰ ਤੱਕ ਦੇ ਪੰਦਰਵਾੜੇ ਦੌਰਾਨ 11% ਤੋਂ ਵੱਧ PCR ਟੈਸਟਾਂ ਦੇ ਨਤੀਜੇ ਸਕਾਰਾਤਮਕ ਰਹੇ ਹਨ। ਇਹ ਵਾਧਾ ਖਾਸ ਤੌਰ ’ਤੇ ਛੋਟੇ ਬੱਚਿਆਂ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵੇਖਿਆ ਜਾ ਰਿਹਾ ਹੈ।

ਕੋਵਿਡ-19 ਦੇ ਕੇਸਾਂ ਵਧਣ ਦੇ ਨਾਲ ਹੀ NSW ਹੈਲਥ ਨੇ ਲੋਕਾਂ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰਨ ਵਾਲੀਆਂ ‘ਰੋਜ਼ਾਨਾ ਦੀਆਂ ਆਦਤਾਂ’ ਵਾਪਸ ਲਿਆਉਣ ਦੀ ਅਪੀਲ ਕਰ ਰਿਹਾ ਹੈ। ਇਨ੍ਹਾਂ ਆਦਤਾਂ ਵਿੱਚ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ, ਮੀਟਿੰਗਾਂ ਨੂੰ ਬਾਹਰ ਰਖਣਾ, ਨਿਯਮਿਤ ਤੌਰ ’ਤੇ ਹੱਥ ਧੋਣਾ, ਕੋਵਿਡ-19 ਟੀਕਿਆਂ ਦੇ ਨਾਲ ਅੱਪ-ਟੂ-ਡੇਟ ਰਹਿਣਾ, ਅਤੇ ਬਿਮਾਰ ਮਹਿਸੂਸ ਹੋਣ ’ਤੇ ਘਰ ਅੰਦਰ ਰਹਿਣਾ ਸ਼ਾਮਲ ਹੈ।

ਇਹੀ ਨਹੀਂ ਪੂਰੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਮਾਮਲੇ ਵੀ ਵੱਧ ਰਹੇ ਹਨ ਜਿੱਥੇ 24 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 23% ਵਾਧਾ ਵੇਖਿਆ ਗਿਆ ਸੀ। ਹਾਲਾਂਕਿ, ਫ਼ੈਡਰਲ ਸਰਕਾਰ ਨੇ ਕੋਵਿਡ-19 ਨੂੰ ਰਾਸ਼ਟਰੀ ਮਹੱਤਤਾ ਦੀ ਸੰਚਾਰੀ ਬਿਮਾਰੀ ਘਟਨਾਵਾਂ (CDINS) ਤੋਂ ਹਟਾਉਣ ਤੋਂ ਬਾਅਦ ਇਨ੍ਹਾਂ ਕੇਸਾਂ ਦੀ ਗਿਣਤੀ ਹਰ ਮਹੀਨੇ ਬਾਅਦ ਹੀ ਦਸਦਾ ਹੈ।

CDINS ਘੋਸ਼ਣਾ ਨੂੰ ਹਟਾਉਣ ਦੇ ਬਾਵਜੂਦ, ਮੁੱਖ ਮੈਡੀਕਲ ਅਫਸਰ ਪਾਲ ਕੈਲੀ ਨੇ ਭਰੋਸਾ ਦਿਵਾਇਆ ਕਿ ਕੋਵਿਡ-19 ਇੱਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ ਅਤੇ ਇਸ ਲਈ ਲਗਾਤਾਰ ਚੌਕਸੀ ਦੀ ਲੋੜ ਹੈ। ਉਹ ਵੈਕਸੀਨ ਲਗਵਾਉਣ, ਰੋਕਥਾਮ ਕਰਨ, ਪ੍ਰਸਾਰ ਘਟਾਉਣ, ਅਤੇ ਗੰਭੀਰ ਬੀਮਾਰੀਆਂ, ਹਸਪਤਾਲਾਂ ’ਚ ਭਰਤੀ ਹੋਣ ਅਤੇ ਮੌਤਾਂ ਦਾ ਪ੍ਰਬੰਧਨ ਕਰਨ ਦੀ ਮਹੱਤਤਾ ’ਤੇ ਜ਼ੋਰ ਦੇ ਰਹੇ ਹੈ।

CDINS ਐਲਾਨ ਨੂੰ ਹਟਾਉਣ ਨਾਲ ਆਸਟ੍ਰੇਲੀਆ ’ਚ ਕੋਵਿਡ-19 ਦੇ ਚੱਲ ਰਹੇ ਪ੍ਰਬੰਧਨ ’ਤੇ ਕੋਈ ਖਾਸ ਅਸਰ ਨਹੀਂ ਪਵੇਗਾ, ਕਿਉਂਕਿ ਜ਼ਿਆਦਾਤਰ ਰਾਸ਼ਟਰੀ ਤਾਲਮੇਲ ਅਤੇ ਜਵਾਬੀ ਉਪਾਅ ਪਹਿਲਾਂ ਹੀ ਖਤਮ ਹੋ ਚੁੱਕੇ ਹਨ। ਕੋਵਿਡ-19 ਦੀ ਨਿਗਰਾਨੀ ਸਥਾਪਿਤ ਰਾਸ਼ਟਰੀ ਪ੍ਰੋਗਰਾਮਾਂ ਰਾਹੀਂ ਜਾਰੀ ਰਹੇਗੀ।

Leave a Comment