ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਚੀਨ ਪਹੁੰਚ ਗਏ ਹਨ। (Australian PM China Visit) ਸਾਲ 2016 ਤੋਂ ਬਾਅਦ ਸੱਤ ਸਾਲਾਂ ਦੌਰਾਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ ਹੈ। ਜੋ ਦੋਹਾਂ ਦੇਸ਼ਾਂ ਦੇ ਆਪਸੀ ਮਸਲਿਆਂ `ਤੇ ਸ਼ੰਘਾਈ ਅਤੇ ਬੀਜਿੰਗ `ਚ ਵਿਚਾਰ-ਵਟਾਂਦਰਾ ਕਰਨਗੇ ਅਤੇ ਵਪਾਰਕ ਸਬੰਧਾਂ ਨੂੰ ਲੈ ਕੇ ਵੀ ਚਰਚਾ ਕਰਨਗੇ। ਜਿਨ੍ਹਾਂ ਵਿੱਚ ਚਾਈਨਾ ਮੂਲ ਦੇ ਆਸਟ੍ਰੇਲੀਅਨ ਲੋਕਾਂ ਦੀ ਚਾਈਨਾ ਵਿੱਚ ਨਜ਼ਰਬੰਦੀ ਬਾਰੇ ਵੀ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਪਨਿੰਗ ਕੋਲ ਮੁੱਦਾ ਉਠਾਉਣਗੇ।
ਪ੍ਰਧਾਨ ਮੰਤਰੀ ਦੇ ਨਾਲ ਟਰੇਡ ਮਨਿਸਟਰ ਡਾਨ ਫੈਰਲ (Don Farrel) ਅਤੇ ਵਿਦੇਸ਼ ਮੰਤਰੀ ਪੈਨੀ ਵੌਗ ਤੋਂ ਇਲਾਵਾ ਬਿਜ਼ਨਸ ਡੈਲੀਗੇਸ਼ਨ ਵੀ ਚਾਈਨਾ ਦਾ ਦੌਰਾ ਕਰ ਰਿਹਾ ਹੈ।