ਮੈਲਬਰਨ : ਫੁੱਲਾਂ ਦੇ ਕਣ ਹਵਾ `ਚ ਉੱਡਣ ਕਰਕੇ ਲੋਕਾਂ ਨੂੰ ਛਿੱਕਾਂ ਆਉਣ ਅਤੇ ਬੁਖਾਰ ਹੋਣ ਬਾਰੇ ਵਿਕਟੋਰੀਆ `ਚ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਵਾਰ 5-6 ਨਵੰਬਰ ਨੂੰ (High Pollen Level) ‘ਪੋਲਨ ਲੈਵਲ’ ਉੱਚਾ ਰਹੇਗਾ। ਜਿਸ ਨਾਲ ਸਾਹ ਲੈਣ `ਚ ਦਿੱਕਤ ਆ ਸਕਦੀ ਹੈ। ਮੈਲਬਰਨ `ਚ ਸਾਲ 2016 ਦੌਰਾਨ ਅਜਿਹੇ ਹਾਲਾਤ ਕਾਰਨ 10 ਲੋਕਾਂ ਦੀ ਸਾਹ ਘੁਟਣ ਨਾਲ ਮੌਤ ਹੋ ਗਈ ਸੀ।
ਅਜਿਹੇ ਮਾਮਲਿਆਂ ਦੇ ਮਾਹਿਰ ਡਾ ਐਡਵਿਨ ਅਨੁਸਾਰ ਗਰਮ ਮੌਸਮ ਕਰਕੇ ਫੁੱਲਾਂ ਦੇ ਕਣ ਆਮ ਨਾਲੋਂ ਜਿਆਦਾ ਉੱਡਦੇ ਹਨ। ਮੈਲਬਰਨ ਵਾਸੀਆਂ ਨੂੰ ਸਾਲ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਸਾਲ 2016 `ਚ ਇਥੋਂ ਦੇ 10 ਲੋਕਾਂ ਦੀਆਂ ਸਾਹ ਘੁਟਣ ਕਰਕੇ ਮੌਤਾਂ ਹੋਣ ਦੇ ਕੇਸ ਸਾਹਮਣੇ ਆਏ ਸਨ। ਜਿਸ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਜਿਆਦਾ ਜਾਣਕਾਰੀ ਇਸ website ਤੋਂ ਲਈ ਜਾ ਸਕਦੀ ਹੈ।