ਮੈਲਬਰਨ: ਅਕਤੂਬਰ ਦੌਰਾਨ ਆਸਟ੍ਰੇਲੀਆ ਵਿੱਚ ਰਾਸ਼ਟਰੀ ਪੱਧਰ ’ਤੇ ਘਰਾਂ ਦੀਆਂ ਕੀਮਤਾਂ (Home Prices) ’ਚ 0.9% ਦਾ ਵਾਧਾ ਹੋਇਆ, ਜੋ ਪਿਛਲੇ ਸਾਲ ਦੇ ਇਤਿਹਾਸਕ ਉੱਚੇ ਮੁੱਲ ਤੋਂ ਸਿਰਫ਼ ਅੱਧਾ ਪ੍ਰਤੀਸ਼ਤ ਘੱਟ ਹੈ। ਕੋਰਲੌਜਿਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਰਥ (1.6%), ਬ੍ਰਿਸਬੇਨ (1.4%), ਅਤੇ ਐਡੀਲੇਡ (1.3%) ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਕੋਰਲੌਜਿਕ ਦਾ ਹੋਮ ਵੈਲਿਊ ਇੰਡੈਕਸ ਜਨਵਰੀ 2023 ਤੋਂ ਬਾਅਦ 7.6% ਵਧਿਆ ਹੈ। ਹਾਲਾਂਕਿ, ਇੱਕ ਮੰਦੀ ਵੀ ਵੇਖਣ ਨੂੰ ਮਿਲ ਰਹੀ ਹੈ। ਰਾਜਧਾਨੀ ਵਿਚਲੀਆਂ ਕੀਮਤਾਂ ਜੂਨ ਤੋਂ ਤਿੰਨ ਮਹੀਨਿਆਂ ਵਿੱਚ 3.7% ਵਧੀਆਂ, ਪਰ ਅਕਤੂਬਰ ਤੋਂ ਤਿੰਨ ਮਹੀਨਿਆਂ ਵਿੱਚ ਸਿਰਫ 2.6% ।
ਬ੍ਰਿਸਬੇਨ, ਪਰਥ, ਅਤੇ ਐਡੀਲੇਡ ’ਚ ਕੀਮਤਾਂ ਪਹਿਲਾਂ ਹੀ ਕ੍ਰਮਵਾਰ 770,575 ਡਾਲਰ, 631,195 ਡਾਲਰ ਅਤੇ 700,024 ਡਾਲਰ ਦੀਆਂ ਔਸਤ ਕੀਮਤਾਂ ਦੇ ਨਾਲ ਨਵੇਂ ਉੱਚੇ ਪੱਧਰ ’ਤੇ ਹਨ। ਬਜ਼ਾਰ ਵਿੱਚ properties ਦੀ ਗਿਣਤੀ ਵੀ ਕੀਮਤਾਂ ਦੀ ਗਤੀਸ਼ੀਲਤਾ ਨੂੰ ਪ੍ਰਭਾਵਤ ਕਰ ਰਹੀ ਹੈ, ਇਨ੍ਹਾਂ ਸ਼ਹਿਰਾਂ ਵਿੱਚ ਬਸੰਤ ਵੇਚਣ ਦੇ ਸੀਜ਼ਨ ਦੌਰਾਨ ਸਟਾਕ ਦਾ ਪੱਧਰ ਜਾਂ ਤਾਂ ਘਟ ਰਿਹਾ ਹੈ ਜਾਂ ਬਹੁਤ ਹੀ ਥੋੜ੍ਹਾ ਵੱਧ ਰਿਹਾ ਹੈ। ਰਾਸ਼ਟਰੀ ਪੱਧਰ ’ਤੇ ਸਰਦੀਆਂ ਅਤੇ ਬਸੰਤ ਦੌਰਾਨ ਸੂਚੀਬੱਧ ਪ੍ਰਾਪਰਟੀਆਂ ਪਿਛਲੇ ਸਾਲ ਨਾਲੋਂ 12% ਵੱਧ ਸਨ ਪਰ ਅਜੇ ਵੀ ਪੰਜ ਸਾਲਾਂ ਦੀ ਔਸਤ ਤੋਂ ਘੱਟ ਹਨ।
Home Prices ’ਚ ਵਾਧੇ ਕਾਰਨ ਖ਼ਰੀਦਦਾਰਾਂ ਲਈ ਮਕਾਨ ਲੱਭਣਾ ਹੋਇਆ ਮੁਸ਼ਕਲ
ਚੇਲਸੀ ਵਲਾਦਿਕ ਦੋ ਸਾਲਾਂ ਤੋਂ ਹੋਬਾਰਟ, ਤਸਮਾਨੀਆ ਵਿੱਚ ਇੱਕ ਘਰ ਦੀ ਭਾਲ ਕਰ ਰਿਹਾ ਹੈ। ਕੋਵਿਡ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ 2022 ਤੱਕ ਸ਼ਹਿਰ ਅੰਦਰ ਘਰਾਂ ਦੀਆਂ ਕੀਮਤਾਂ ਵਿੱਚ 45% ਦਾ ਵਾਧਾ ਵੇਖਿਆ ਗਿਆ ਹੈ।
ਜਿਵੇਂ ਕਿ ਵਿਆਜ ਦਰਾਂ ਵਧੀਆਂ ਹਨ, ਲੋੜੀਂਦੇ ਡਿਪਾਜ਼ਿਟ ਵਿੱਚ ਵੀ ਵਾਧਾ ਹੋਇਆ ਹੈ, ਜਿਸ ਨਾਲ ਵਲਾਦਿਕ ਵਰਗੇ ਸੰਭਾਵੀ ਖਰੀਦਦਾਰਾਂ ਨੂੰ ਬਚਤ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਦੇ ਬਾਵਜੂਦ, ਸਥਿਰ ਨਕਦੀ ਦਰ ਨੇ ਸੰਭਾਵੀ ਖਰੀਦਦਾਰਾਂ ਨੂੰ ਮਾਰਕੀਟ ਵਿੱਚ ਦਾਖਲ ਹੋਣ ਲਈ ਵਿਸ਼ਵਾਸ ਹਾਸਲ ਕਰਨ ਵਿੱਚ ਮਦਦ ਕੀਤੀ ਹੈ।
ਹਾਲਾਂਕਿ, ਬਜ਼ਾਰ ਵਿੱਚ properties ਦੀ ਕਮੀ ਕਾਰਨ ਸਪਲਾਈ ਵਿੱਚ ਰੁਕਾਵਟ ਬਣੀ ਹੋਈ ਹੈ। ਜਿਹੜੀਆਂ ਜਾਇਦਾਦਾਂ ਆਉਂਦੀਆਂ ਹਨ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਜ਼ਬਰਦਸਤ ਕੋਸ਼ਿਸ਼ਾਂ ਹੁੰਦੀਆਂ ਹਨ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਤੋਂ ਅਗਲੇ ਹਫਤੇ ਨਕਦੀ ਦਰ ਨੂੰ ਉੱਚਾ ਚੁੱਕਣ ਦੀ ਉਮੀਦ ਹੈ, ਜੋ ਪਹਿਲਾਂ ਹੀ ਤੰਗ ਹਾਊਸਿੰਗ ਮਾਰਕੀਟ ਵਿੱਚ ਖਰੀਦਦਾਰਾਂ ਲਈ ਹੋਰ ਤਣਾਅ ਵਧਾਏਗੀ।