ਮੈਲਬਰਨ : ਦੁਨੀਆ ਭਰ `ਚ ਟੂਰਿਸਟ ਕੇਂਦਰ ਵਜੋਂ ਮਸ਼ਹੂਰ ਥਾਈਲੈਂਡ ਨੇ ਹੁਣ ਭਾਰਤੀ (Thailand Visa for Indians) ਤੇ ਤਾਈਵਾਨ ਲੋਕਾਂ ਨੂੰ ਬਿਨਾਂ ਵੀਜ਼ੇ ਤੋਂ ਐਂਟਰੀ ਦੇਣ ਦਾ ਐਲਾਨ ਕਰ ਦਿੱਤਾ ਹੈ।
ਨਵੰਬਰ ਤੋਂ ਅਗਲੇ ਸਾਲ ਮਈ 2024 ਤੱਕ ਇਹ ਛੋਟ ਜਾਰੀ ਰਹੇਗੀ। ਭਾਵ ਉਸ ਤੋਂ ਬਾਅਦ ਫਿਰ ਵੀਜ਼ੇ ਦੀ ਲੋੜ ਰਹੇਗੀ। ਥਾਈਲੈਂਡ ਨੇ ਇਹ ਫ਼ੈਸਲਾ ਇਸ ਕਰਕੇ ਲਿਆ ਤਾਂ ਜੋ ਵਿਦੇਸ਼ੀ ਟੂਰਿਸਟਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਹੇ।
ਭਾਰਤ ਤੇ ਤਾਈਵਾਨ ਤੋਂ ਪਹਿਲਾਂ ਚੀਨ ਦੇ ਟੂਰਿਸਟਾਂ ਨੂੰ ਵੀਜ਼ੇ ਤੋਂ ਛੋਟ ਦਿੱਤੀ ਗਈ ਸੀ। ਇਸ ਸਾਲ ਭਾਰਤ ਤੋਂ 12 ਲੱਖ ਲੋਕ ਥਾਈਲੈਂਡ ਗਏ ਸਨ।