Social Media ਕਾਰਨ ਵਿਗੜ ਰਹੀਆਂ ਖਾਣ-ਪੀਣ ਦੀਆਂ ਆਦਤਾਂ, ਜਾਣੋ ਕਿਸ Mobile App ਦੇ ਲਾਂਚ ਮਗਰੋਂ ਬਣੇ ਸਭ ਤੋਂ ਵੱਧ ਲੋਕ ਮਰੀਜ਼

ਮੈਲਬਰਨ: ਸਿਹਤ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ Social Media ਦੇ ਉਭਾਰ ਤੋਂ ਬਾਅਦ ਖਾਣ-ਪੀਣ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ ਹੋਇਆ ਹੈ।

ਇਹ ਅੰਕੜੇ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸਟੇਟ ਕੁਈਨਜ਼ਲੈਂਡ ਦੇ ਹਨ ਜਿੱਥੇ ਸਾਲ 2000 ਦੇ ਆਸ-ਪਾਸ, ਸਿਰਫ 361 ਨਾਬਾਲਗ ਅਤੇ 977 ਬਾਲਗ ਖਾਣ-ਪੀਣ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਭਰਤੀ ਸਨ। ਹਾਲਾਂਕਿ 2021 ਵਿੱਚ ਇਹ ਗਿਣਤੀ ਵਧ ਕੇ 8,468 ਹੋ ਗਈ।

ਇਹ Mobile App ਹੈ ਮਰੀਜ਼ਾਂ ਦੀ ਵਧ ਰਹੀ ਗਿਣਤੀ ਦਾ ਕਾਰਨ

ਖਾਣ-ਪੀਣ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲਾਂ ’ਚ ਭਰਤੀ ਹੋਣ ਵਾਲਿਆਂ ’ਚ ਸਭ ਤੋਂ ਵੱਡਾ ਵਾਧਾ 2016 ਵਿੱਚ TikTok ਦੀ ਸ਼ੁਰੂਆਤ ਤੋਂ ਬਾਅਦ ਹੋਇਆ ਜਦੋਂ ਅਗਲੇ ਦੋ ਸਾਲਾਂ ਵਿੱਚ 3,000 ਤੋਂ 5,000 ਤੱਕ ਵੱਧ ਮਰੀਜ਼ ਇਲਾਜ ਲਈ ਦਾਖ਼ਲ ਹੋਏ। 2004 ਵਿੱਚ Facebook, 2010 ਵਿੱਚ Instagram, ਅਤੇ 2011 ਵਿੱਚ Snapchat ਦੀ ਸ਼ੁਰੂਆਤ ਤੋਂ ਬਾਅਦ ਵੀ ਅਜਿਹੇ ਮਾਮਲਿਆਂ ’ਚ ਛੋਟਾ ਵਾਧਾ ਵੇਖਣ ਨੂੰ ਮਿਲਿਆ ਸੀ।

ਕੋਵਿਡ ਮਹਾਂਮਾਰੀ ਦੇ ਦੌਰਾਨ, ਜਦੋਂ ਮੀਡੀਆ ਦੀ ਖਪਤ ਸਭ ਤੋਂ ਵੱਧ ਸੀ, ਹਸਪਤਾਲ ਵਿੱਚ ਮਰੀਜ਼ਾਂ ਦੀ ਭਰਤੀ 2020 ਵਿੱਚ 6,600 ਤੋਂ ਵੱਧ ਕੇ 2021 ਵਿੱਚ 8,400 ਹੋ ਗਏ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹਾ ਭਾਰ ਘਟਾਉਣ, ਕਸਰਤ ਅਤੇ ਖੁਰਾਕ ਨਾਲ ਸਬੰਧਤ ਸਮੱਗਰੀ ਵੱਡੀ ਮਾਤਰਾ ’ਚ ਵੇਖਣ ਕਾਰਨ ਹੈ।

ਸਿਹਤ ਮੰਤਰੀ ਸ਼ੈਨਨ ਫੈਂਟੀਮੈਨ ਨੇ ਸੋਸ਼ਲ ਮੀਡੀਆ ਪ੍ਰਦਾਤਾਵਾਂ ਨੂੰ ਕਿਹਾ ਹੈ ਕਿ ਉਹ ਨੌਜਵਾਨਾਂ ਨੂੰ ਉਨ੍ਹਾਂ ਦੀ ਸਰੀਰਕ ਦਿੱਖ ਨਾਲ ਸਬੰਧਤ ਅਸਰ ਪਾਉਣ ਵਾਲੀ ਸਮੱਗਰੀ ਦੇ ਸੰਪਰਕ ਵਿੱਚ ਆਉਣ ਤੋਂ ਰੋਕਣ ਦੇ ਸਖ਼ਤ ਉਪਾਅ ਕਰਨ।

Leave a Comment