ਮੈਲਬਰਨ : ਆਸਟ੍ਰੇਲੀਆ `ਚ ਇੱਕ ਪੰਜਾਬੀ ਨੌਜਵਾਨ ਰਾਜਵਿੰਦਰ ਸਿੰਘ (Rajwinder Singh) ਖਿਲਾਫ਼ ਮੁਕੱਦਮਾ ਚਲਾਉਣ ਦੀ ਤਿਆਰੀ ਹੋ ਚੱਲ ਰਹੀਆਂ ਹਨ। ਉਸ `ਤੇ ਕਤਲ ਦੇ ਦੋਸ਼ ਲੱਗੇ ਹਨ। ਉਸਨੂੰ ਕੱੁਝ ਮਹੀਨੇ ਪਹਿਲਾਂ ਆਸਟ੍ਰੇਲੀਆ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਇੰਡੀਆ ਤੋਂ ਵਾਪਸ ਲਿਆਂਦਾ ਸੀ। ਉਹ ਪਹਿਲੇ ਦਿਨ ਤੋਂ ਆਪਣੇ-ਆਪ ਨੂੰ ਬੇਕਸੂਰ ਦੱਸਦਾ ਆ ਰਿਹਾ ਹੈ। ਇਸ ਕੇਸ ਦੀਆਂ ਗਵਾਹੀਆਂ ਹੋ ਚੁੁੱਕੀਆਂ ਹਨ।
ਪੰਜ ਸਾਲ ਪਹਿਲਾਂ ਕੁਈਨਜ਼ਲੈਂਡ ਦੇ ਛੋਟੇ ਜਿਹੇ ਟਾਊਨ ਕੇਰਨਜ `ਚ ਵੇਗਗੈਟੀ ਬੀਚ `ਤੇ 24 ਸਾਲਾ ਗੋਰੀ ਕੁੜੀ ਟੋਯਾ ਕੋਰਡਿੰਗਲੇਅ ਦੇ ਕਤਲ ਕੇਸ `ਚ 38 ਸਾਲਾ ਰਾਜਵਿੰਦਰ ਸਿੰਘ ਨੂੰ ਪੁਲੀਸ ਨੇ ਇਸ ਸਾਲ ਅ੍ਰਪੈਲ ਮਹੀਨੇ ਨਾਮਜ਼ਦ ਕੀਤਾ ਸੀ। ਨਿੱਜੀ ਪੇਸ਼ੀ ਤੋਂ ਛੋਟ ਦੇਣ ਪਿੱਛੋਂ ਲੰਘੇ ਵੀਰਵਾਰ ਉਸਨੂੰ ਵੀਡੀਉ ਲੰਿਕ ਰਾਹੀਂ ਕੇਰਨਜ ਦੀ ਸੁਪਰੀਮ ਕੋਰਟ `ਚ ਜਸਟਿਸ ਜੇਮਜ਼ ਹੈਨਰੀ ਅੱਗੇ ਪੇਸ਼ ਕੀਤਾ ਗਿਆ।
ਰਾਜਵਿੰਦਰ ਦੇ ਵਕੀਲ ਨਿਕ ਡੋਲ ਨੇ ਅਦਾਲਤ ਨੂੰ ਦੱਸਿਆ ਕਿ ਗਵਾਹੀ ਵਾਲੀਆਂ 500 ਸਟੇਟਮੈਂਟਸ ਤਿਆਰ ਹਨ, ਜਿਨ੍ਹਾਂ ਨੂੰ ਖੋਲ੍ਹਣ ਬਾਰੇ ਬੇਨਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡੀਐਨਏ ਸਬੂਤ ਵੀ ਨਸ਼ਰ ਕੀਤੇ ਜਾਣੇ ਹਨ।
ਇਸ ਸਬੰਧ `ਚ ਕਰਾਊਨ ਪ੍ਰੌਸੀਕਿਊਟਰ ਨਾਥਨ ਕਰੇਨ ਨੇ ਦੱਸਿਆ ਕਿ ਕੋਰਟ ਟਰਾਇਲ ਅਗਲੇ ਸਾਲ ਦੇ ਅੱਧ ਤੱਕ ਤਿੰਨ ਹਫ਼ਤੇ ਤੱਕ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤੀ ਨੇ ਅਗਲੀ ਕਾਰਵਾਈ 14 ਦਸੰਬਰ ਮੁਲਤਵੀ ਕਰ ਦਿੱਤੀ ਹੈ।