ਮੈਲਬਰਨ: Sydney ਦੇ ਸੇਂਟ ਐਂਡਰਿਊਜ਼ ਕੈਥੇਡ੍ਰਲ ਸਕੂਲ ’ਚ Water Polo Coach ਵਜੋਂ ਕੰਮ ਕਰਨ ਵਾਲੀ 21 ਵਰ੍ਹਿਆਂ ਦੀ Lilie James ਦਾ ਸਕੂਲ ਦੇ ਜਿਮਨੇਜ਼ੀਅਮ ਦੇ ਬਾਥਰੂਮ ਦੇ ਅੰਦਰ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਉਸ ਦੀ ਮੌਤ ਸਿਰ ’ਤੇ ਗੰਭੀਰ ਸੱਟਾਂ ਕਾਰਨ ਹੋਈ ਦੱਸੀ ਜਾ ਰਹੀ ਹੈ। ਪੁਲਿਸ ਨੇ 24 ਸਾਲਾਂ ਦੇ ਸਾਬਕਾ ਵਿਦਿਆਰਥੀ ਅਤੇ ਸਕੂਲ ਦੇ ਸਟਾਫ਼ ਮੈਂਬਰ ਪਾਲ ਥਿਜਸਨ ਦੀ ਪਛਾਣ ਇਸ ਮਾਮਲੇ ਵਿੱਚ ਸ਼ੱਕੀ ਵਜੋਂ ਕੀਤੀ ਹੈ। ਇਹ ਸਮਝਿਆ ਜਾਂਦਾ ਹੈ ਕਿ ਥਿਜਸਨ ਅਤੇ ਜੇਮਸ ਡੇਟਿੰਗ ਕਰ ਰਹੇ ਸਨ ਪਰ ਹਾਲ ਹੀ ਵਿੱਚ ਵੱਖ ਹੋ ਗਏ ਸਨ।
ਜਾਂਚ ਤੋਂ ਬਾਅਦ, ਵੌਕਲੂਜ਼ ਵਿੱਚ ਡਾਇਮੰਡ ਬੇ ਰਿਜ਼ਰਵ ਵਿਖੇ ਕਤਲ ਨਾਲ ਜੁੜੀਆਂ ਚੀਜ਼ਾਂ ਮਿਲੀਆਂ ਸਨ। ਪੁਲਿਸ ਨੂੰ ਨਹੀਂ ਲਗਦਾ ਕਿ ਥਿਜਸਨ ਹੋਰ ਸਟਾਫ਼, ਵਿਦਿਆਰਥੀਆਂ, ਜਾਂ ਵਿਆਪਕ ਭਾਈਚਾਰੇ ਲਈ ਖ਼ਤਰਾ ਹੈ।
ਜੇਮਸ ਦੀ ਮੌਤ ਦੀ ਖ਼ਬਰ ਨੇ ਸਕੂਲੀ ਭਾਈਚਾਰੇ ਨੂੰ ਡੂੰਘਾ ਪ੍ਰਭਾਵਤ ਕੀਤਾ ਹੈ, ਵਿਦਿਆਰਥੀਆਂ ਅਤੇ ਸਹਿਕਰਮੀਆਂ ਨੇ ਉਸ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ ਹੈ। ਵਾਟਰ ਪੋਲੋ ਨਿਊ ਸਾਊਥ ਵੇਲਜ਼ ਦੇ ਸੀਈਓ ਐਲੇਕਸ ਗੋਡਬੋਲਡ ਸਮੇਤ ਵਾਟਰ ਪੋਲੋ ਭਾਈਚਾਰੇ ਨੇ ਵੀ ਉਸ ਦੀ ਮੌਤ ’ਤੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੁਲਿਸ ਫਿਲਹਾਲ ਗਵਾਹਾਂ ਨਾਲ ਗੱਲ ਕਰ ਰਹੀ ਹੈ ਅਤੇ ਆਪਣੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਸਕੂਲ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਕਰ ਰਹੀ ਹੈ।