Queensland ਦੀ ਔਰਤ ਨੇ ਦੱਸੀ 50,000 ਡਾਲਰ ਦੀ The Lott ਲਾਟਰੀ ਜਿੱਤਣ ਦੀ ਅਨੋਖੀ ਕਹਾਣੀ

ਮੈਲਬਰਨ: Queensland ਦੀ ਇੱਕ ਔਰਤ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਹੈਰਾਨਗੀ ਉਦੋਂ ਹੋਈ ਜਦੋਂ ਉਸ ਨੇ The Lott ਲਾਟਰੀ ਦੀ ਇੱਕ ਟਿਕਟ ਨੂੰ ਸਕਰੈਚ ਕੀਤਾ। ਅਸਲ ’ਚ 50,000 ਡਾਲਰ ਦੇ ਇਨਾਮ ਵਾਲੀ ਇਸ ਟਿਕਟ ਨੂੰ ਉਸ ਨੇ ਖ਼ਾਲੀ ਸਮਝਿਆ ਸੀ। ਗੋਲਡ ਕੋਸਟ ’ਤੇ ਮੁਦਗੇਰਾਬਾ ਦੀ ਵਸਨੀਕ ਨੇ ਇੱਕ ਸਥਾਨਕ ਨਿਊਜ਼ ਏਜੰਸੀ ਤੋਂ ਟਿਕਟ 4 ਡਾਲਰਾਂ ’ਚ ਖਰੀਦੀ ਸੀ ਅਤੇ ਕਿਹਾ ਕਿ ਉਹ ਸ਼ੁਰੂ ਵਿੱਚ ਇਹ ਸੋਚ ਕੇ ਇਸ ਨੂੰ ਸੁੱਟਣ ਵਾਲੀ ਸੀ ਕਿ ਉਸ ਨੇ ਕੁਝ ਨਹੀਂ ਜਿੱਤਿਆ।

ਉਸਨੇ The Lott ਦੇ ਅਧਿਕਾਰੀਆਂ ਨੂੰ ਦੱਸਿਆ, ‘‘ਮੈਨੂੰ ਨਹੀਂ ਲਗਦਾ ਸੀ ਕਿ ਮੈਂ ਇਸ ’ਤੇ ਕੁਝ ਵੀ ਜਿੱਤਿਆ ਹੈ ਕਿਉਂਕਿ ਸ਼ੁਰੂ ਵਿੱਚ, ਮੈਂ ਸੋਚਿਆ ਕਿ ਨੰਬਰ ਮੇਲ ਨਹੀਂ ਖਾਂਦੇ। ਮੈਂ ਇਸ ਨੂੰ ਬਾਹਰ ਸੁੱਟਣ ਹੀ ਵਾਲੀ ਸੀ।’’ ਹਾਲਾਂਕਿ, ਆਪਣੀ ਟਿਕਟ ’ਤੇ ਇਕ ਵਾਰੀ ਫਿਰ ਨਜ਼ਰ ਮਾਰੀ ਤਾਂ ਔਰਤ ਨੂੰ ਅਹਿਸਾਸ ਹੋਇਆ ਕਿ ਉਸ ਨੇ ਅਸਲ ਵਿੱਚ 50,000 ਡਾਲਰ ਜਿੱਤੇ ਹਨ। ਉਸ ਨੇ ਕਿਹਾ, ‘‘ਮੈਨੂੰ ਤਾਂ ਝਟਕਾ ਹੀ ਲੱਗਾ।’’

ਜੇਤੂ ਔਰਤ ਨੇ ਕਿਹਾ ਕਿ ਉਹ ਜ਼ਿੰਦਗੀ ਬਦਲ ਦੇਣ ਵਾਲੇ ਇਸ ਇਨਾਮ ਬਾਰੇ ਅਜੇ ਤਕ ਇਹ ਵੀ ਨਹੀਂ ਸੋਚਿਆ ਸੀ ਕਿ ਉਹ ਏਨੇ ਪੈਸੇ ਨਾਲ ਕੀ ਕਰੇਗੀ। ਉਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਮੈਂ ਇਸ ਨੂੰ ਬੈਂਕ ਵਿੱਚ ਪਿਆ ਰਹਿਣ ਦੇਵਾਂਗੀ ਜਦੋਂ ਤੱਕ ਮੈਂ ਫੈਸਲਾ ਨਹੀਂ ਕਰ ਲੈਂਦੀ ਇਸ ਨਾਲ ਕੀ ਕਰਨਾ ਚਾਹੀਦਾ ਹੈ।’’ 2022-2023 ਵਿੱਤੀ ਸਾਲ ਵਿੱਚ ਹੁਣ ਤਕ 147 ਤਤਕਾਲ ਸਕ੍ਰੈਚ ਲਾਟਰੀਆਂ ਦੇ ਨੰਬਰ 1 ਇਨਾਮ ਜਿੱਤੇ ਗਏ ਹਨ।

Leave a Comment