ਮੈਲਬਰਨ : ਆਸਟ੍ਰੇਲੀਆ ਵਿੱਚ ਵਿਕ ਰਹੇ ਗ਼ੈਰ-ਕਾਨੂੰਨੀ ਐਨਰਜੀ ਡ੍ਰਿੰਕ੍ਸ (Energy Drinks) ਬਾਰੇ ਮਾਪਿਆਂ ਨੂੰ ਸਾਵਧਾਨ ਕੀਤਾ ਗਿਆ ਹੈ, ਕਿਉਂਕਿ ਅਜਿਹੇ ਡ੍ਰਿੰਕਸ ਵਿੱਚ ਉਸ ਮਾਤਰਾ ਨਾਲੋਂ ਦੁੱਗਣੀ ਕੈਫ਼ੀਨ ਹੈ, ਜਿੰਨੀ ਦੀ ਕਾਨੂੰਨ ਆਗਿਆ ਦਿੰਦਾ ਹੈ।
ਜੀ ਫਿਊਲ ਡ੍ਰਿੰਕਸ 473ml ਵਾਲੇ ਕੇਨ `ਚ 300 ਮਿਲੀਗਰਾਮ ਕੈਫੀਨ ਨੋਟ ਕੀਤੀ ਗਈ ਹੈ, ਜੋ ਕਾਨੂੰਨ ਅਨੁਸਾਰ ਤੈਅ ਕੀਤੀ ਗਈ ਮਾਤਰਾ ਤੋਂ ਕਰੀਬ ਦੁੱਗਣੀ ਹੈ।
ਇਸ ਤਰ੍ਹਾਂ ਸੀ 4 ਪਰਫੌਰਮੈਂਸ ਐਨਰਜੀ ਅਤੇ ਜੀ ਗੋਸਤ ਦੇ ਕੇਨਜ ਵਿੱਚ ਵੀ 200 ਮਿਲੀਗਰਾਮ ਤੋਂ ਜਿਆਦਾ ਕੈਫੀਨ ਹੈ।
ਐਕਰੀਡਿਟਡ ਡਾਇਟੀਸ਼ਨ ਡਾ ਅਵੈਂਜਲਾਈਨ ਅਨੁਸਾਰ ਜਿਆਦਾ ਕੈਫੀਨ ਵਾਲੇ ਡ੍ਰਿੰਕਸ ਬੱਚਿਆਂ ਦੀ ਸਿਹਤ `ਚ ਵਿਗਾੜ ਪੈਦਾ ਕਰਦੇ ਹਨ।