ਮੈਲਬਰਨ : ਆਸਟ੍ਰੇਲੀਆ-ਨਿਊਜ਼ੀਲੈਂਡ ਨੇੜੇ ਪੈਂਦੇ ਟਾਪੂਨੁਮਾ ਦੇਸ਼ ਫੀਜੀ ਵਿੱਚ ਹੁਣ ਪੁਲੀਸ ਮੁਲਾਜ਼ਮ ਪੱਗ ਬੰਨ੍ਹ ਕੇ ਡਿਊਟੀ ਕਰ ਸਕਣਗੇ। (Turbaned Sikh in Fiji Police) – ਐਕਟਿੰਗ ਪੁਲੀਸ ਕਮਿਸ਼ਨਰ ਜੂਕੀ ਫੌਂਗ ਚਿਊ ਨੇ ਇਸ ਸਬੰਧੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ।
ਫੀਜੀ ਟਾਈਮਜ਼ ਦੀ ਰਿਪੋਰਟ ਅਨੁਸਾਰ ਇਸ ਬਾਬਤ ਪੁਲੀਸ ਨੇ ਸਿੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਸੀ, ਜਿਸ ਪਿੱਛੋਂ ਦੇਸ਼ ਦੇ ਬਹੁ-ਸੱਭਿਆਚਾਰ ਅਤੇ ਧਾਰਮਿਕ ਵਿਿਭੰਨਤਾ ਦੀ ਕਦਰ ਕਰਦਿਆਂ ਨੀਤੀ `ਚ ਤਬਦੀਲੀ ਕਰਕੇ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ। ਅਜਿਹਾ ਹੋਣ ਨਾਲ 20 ਸਾਲਾ ਨਵੇਂ ਰਿਕਰੂਟ ਨਵਜੀਥ ਸਿੰਘ ਸਾਹੋਤਾ ਨੂੰ ਪੱਗ ਬੰਨ੍ਹ ਕੇ ਡਿਊਟੀ ਕਰਨ ਦਾ ਕਾਨੂੰਨੀ ਅਧਿਾਕਰ ਮਿਲ ਜਾਵੇਗਾ।
ਸਹੋਤਾ, ਡੇਕੇਟੀ ਸੈਂਟਰਲ ਕਾਲਜ ਦਾ ਵਿਿਦਆਰਥੀ ਹੈ। ਜੋ ਆਪਣੇ ਵੱਡ-ਵਡੇਰਿਆਂ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਨ੍ਹਾਂ ਦੀ ਵਿਰਾਸਤ ਮਾਣ ਕਰਦਾ ਹੈ। ਉਹਅਤੇ ਆਪਣੀ ਪ੍ਰੋਫ਼ੈਸ਼ਨਲ ਜਿ਼ੰਦਗੀ `ਚ ਚੰਗੇ ਕੰਮ ਕਰਨੇ ਚਾਹੁੰਦਾ ਹੈ।
ਬਹੁਤ ਖੂਬ ਪੰਜਾਬੀਆਂ/ਸਿੱਖਾਂ ਦਾ ਮਾਣ ਵਧਿਆ