ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਮੰਗਲਵਾਰ ਸਵੇਰੇ 3 ਵਜੇ ਤੋਂ ਡੇਅਰੀ ਵਰਕਰਾਂ ਅਤੇ ਟੈਂਕਰ ਡਰਾਈਵਰਾਂ ਦੀ ਹੜਤਾਲ ਸ਼ੁਰੂ ਹੋਵੇਗੀ। ਜਿਸ ਕਰਕੇ ਸਟੇਟ ਦੇ 14 ਪਲਾਂਟਾਂ `ਤੇ ਦੁੱਧ ਦੀ ਪ੍ਰਾਸੈੱਸਿੰਗ ਨਾ ਹੋਣ ਕਰਕੇ ਸਪਲਾਈ ਪ੍ਰਭਾਵਿਤ ਹੋਵੇਗੀ। ਜਿਸ ਨਾਲ ਪ੍ਰਾਸੈੱਸਡ ਦੱੁਧ ਅਤੇ ਪਨੀਰ ਦੀ ਸ਼ੋਰਟੇਜ਼ ਵੇਖਣ ਨੂੰ ਮਿਲ ਸਕਦੀ ਹੈ॥
ਯੂਨੀਅਨ ਦੇ ਨੈਸ਼ਨਲ ਸੈਕਟਰੀ ਟਿਮ ਕੈਨੇਡੀ ਅਨੁਸਾਰ ਹੁਣ ਤੱਕ ਇਹ ਸਭ ਤੋਂ ਵੱਡਾ ਐਕਸ਼ਨ ਹੈ। ਡੇਅਰੀ ਵਰਕਰ ਆਪਣੀ ਤਨਖ਼ਾਹਾਂ `ਚ 5 ਫ਼ੀਸਦ ਵਾਧਾ ਤਿੰਨ ਸਾਲਾਂ ਦਾ ਮੰਗ ਰਹੇ ਹਨ। ਜਿਸ ਕਰਕੇ ਯੁਨਾਈਟਿਡ ਵਰਕਰਜ ਯੂਨੀਅਨ ਦੇ ਸੱਦੇ `ਤੇ ਮੰਗਲਵਾਰ ਤਿੰਨ ਵਜੇ ਤੋਂ ਸ਼ੁਰੂ ਕਰਕੇ 48 ਘੰਟੇ ਹੜਤਾਲ ਕਰਨਗੇ। 14 ਥਾਵਾਂ `ਤੇ 1400 ਵਰਕਰ ਭਾਗ ਲੈਣਗੇ ਅਤੇ ਸਪੂਟੋ, ਫੌਟੇਰਾ, ਆਸਟ੍ਰੇਲੀਆ ਲੈਕਟਾਲਿਸ, ਪੀਟਰਜ਼ ਆਈਸਕਰੀਮ ਖਿਲਾਫ਼ ਰੋਸ ਪ੍ਰਗਟ ਕਰਨਗੇ।