ਤਸਮਾਨੀਆ ਵਿੱਚ ਆਪਣੇ ਹੀ ਕੁੱਤੇ ਦੇ ਹਮਲੇ ਕਾਰਨ 66 ਵਰ੍ਹਿਆਂ ਦੇ ਵਿਅਕਤੀ ਦੀ ਮੌਤ, ਔਰਤ ਜ਼ਖ਼ਮੀ

ਮੈਲਬਰਨ: ਤਸਮਾਨੀਆ ਵਿੱਚ ਇੱਕ ਘਰ ਅੰਦਰ 66 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਆਪਣੇ ਹੀ ਕੁੱਤੇ ਵੱਲੋਂ ਹਮਲਾ ਕਰਨ ਤੋਂ ਬਾਅਦ ਮੌਤ ਹੋ ਗਈ। ਪੁਲਿਸ ਨੂੰ ਬੀਤੀ ਰਾਤ 10:40 ਵਜੇ ਹੋਬਾਰਟ ਦੇ ਨੇੜੇ ਇੱਕ ਦਿਹਾਤੀ ਖੇਤਰ ਐਲੇਨਸ ਰਿਵਲੇਟ ਵਿਖੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ। ਤਸਮਾਨੀਆ ਪੁਲਿਸ ਨੇ ਕਿਹਾ ਕਿ ਜਾਨਵਰ ਨੇ ਆਦਮੀ ਅਤੇ 64 ਸਾਲ ਦੀ ਇੱਕ ਔਰਤ ’ਤੇ ਹਮਲਾ ਕੀਤਾ।

ਹੇਠਲੀਆਂ ਲੱਤਾਂ ‘ਤੇ ਗੰਭੀਰ ਸੱਟ ਲੱਗਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਇੰਸਪੈਕਟਰ ਕੋਲਿਨ ਰਿਲੇ ਨੇ ਕਿਹਾ ਕਿ ਵਿਅਕਤੀ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਰਿਲੇ ਨੇ ਕਿਹਾ, “ਔਰਤ ਨੂੰ ਉਸਦੇ ਹੇਠਲੇ ਅੰਗਾਂ ‘ਤੇ ਗੰਭੀਰ ਸੱਟਾਂ ਦੇ ਨਾਲ ਰਾਇਲ ਹੋਬਾਰਟ ਹਸਪਤਾਲ ਲਿਜਾਇਆ ਗਿਆ। ਸਾਡੀ ਹਮਦਰਦੀ ਇਸ ਮੁਸ਼ਕਲ ਸਮੇਂ ਵਿੱਚ ਆਦਮੀ ਦੇ ਅਜ਼ੀਜ਼ਾਂ ਦੇ ਨਾਲ ਹੈ।’’ ਸਥਾਨਕ ਕੌਂਸਲ ਦੇ ਪਸ਼ੂ ਪ੍ਰਬੰਧਨ ਅਧਿਕਾਰੀ ਨੇ ਘਟਨਾ ਸਥਾਨ ’ਤੇ ਕੁੱਤੇ ਨੂੰ ਮਾਰ ਦਿਤਾ।

Leave a Comment