ਕੀ Rented House ਤੁਹਾਡੀ ਸਿਹਤ ਨੂੰ ਪਹੁੰਚਾ ਰਿਹੈ ਨੁਕਸਾਨ? ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਖ਼ੁਦ ਦਾ ਘਰ ਨਾ ਖ਼ਰੀਦ ਸਕਣਾ ਨਾ ਸਿਰਫ਼ ਲੋਕਾਂ ਦੀ ਜੇਬ੍ਹ ’ਤੇ ਬੋਝ ਪਾ ਰਿਹਾ ਹੈ, ਸਗੋਂ ਉਨ੍ਹਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਇੱਕ ਆਸਟ੍ਰੇਲੀਅਨ-ਯੂਨਾਈਟਿਡ ਕਿੰਗਡਮ ਸਾਂਝੇ ਅਧਿਐਨ ਵਿੱਚ ਵੇਖਿਆ ਗਿਆ ਹੈ ਕਿ ਕਿਰਾਏ ਦੇ ਘਰ ’ਚ ਰਹਿਣ ਵਾਲੇ ਲੋਕ ਜ਼ਿਆਦਾ ਤੇਜ਼ੀ ਨਾਲ ਬੁੱਢੇ ਹੋ ਰਹੇ ਹਨ।

ਐਡੀਲੇਡ ਯੂਨੀਵਰਸਿਟੀ ਅਤੇ ਏਸੇਕਸ ਯੂਨੀਵਰਸਿਟੀ ਦੇ ਅਧਿਐਨ ਦੀ ਪ੍ਰਮੁੱਖ ਖੋਜਕਰਤਾ ਐਮੀ ਕਲੇਅਰ ਨੇ ਕਿਹਾ, ‘‘ਰਿਹਾਇਸ਼ੀ ਸਥਿਤੀਆਂ ਦਾ ਬੁਢਾਪੇ ’ਤੇ ਮਹੱਤਵਪੂਰਣ ਅਸਰ ਪੈਂਦਾ ਹੈ, ਜੋ ਕਿ ਬੇਰੁਜ਼ਗਾਰੀ ਵਰਗੇ ਹੋਰ ਮਹੱਤਵਪੂਰਨ ਸਮਾਜਿਕ ਨਿਰਧਾਰਕਾਂ ਨਾਲੋਂ ਵੀ ਜ਼ਿਆਦਾ ਹੈ। ਇਸ ਲਈ ਹਾਊਸਿੰਗ ਨੀਤੀਆਂ ਨੂੰ ਆਕਾਰ ਦੇਣ ਲਈ ਸਿਹਤ ’ਤੇ ਅਸਰ ਵੀ ਇੱਕ ਮਹੱਤਵਪੂਰਨ ਵਿਚਾਰ ਹੋਣਾ ਚਾਹੀਦਾ ਹੈ।’’

ਅਧਿਐਨ ਵਿੱਚ ਯੂ.ਕੇ. ’ਚ 1,420 ਬਾਲਗਾਂ ਦਾ ਸਰਵੇਖਣ ਕੀਤਾ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਅਸੁਰੱਖਿਆ ਅਤੇ ਕਿਰਾਏ ਚੁਕਾਉਣ ’ਚ ਅਸਮਰੱਥਾ ਸਿਹਤ ’ਤੇ ਬੁਰਾ ਅਸਰ ਪਾ ਰਹੀ ਹੈ। ਭੁਗਤਾਨ ’ਚ ਸਮਰੱਥ ਨਾ ਹੋਣਾ ਅਤੇ ਪ੍ਰਦੂਸ਼ਣ ਵਰਗੇ ਹੋਰ ਪਹਿਲੂਆਂ ਨੇ ਵੀ ਸਿਹਤ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਤ ਕੀਤਾ, ਪਰ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕਿਰਾਏ ਦੀਆਂ ਸਥਿਤੀਆਂ ’ਚ ਸੁਧਾਰ ਹੋਣ ਦੇ ਨਾਲ ਸਿਹਤ ’ਤੇ ਵੀ ਬਹੁਤ ਸਕਾਰਾਤਮਕ ਅਸਰ ਪਿਆ।

Leave a Comment