ਮੈਲਬਰਨ: ਪੱਛਮੀ ਆਸਟ੍ਰੇਲੀਆ ਪ੍ਰਸਤਾਵਿਤ ਹਥਿਆਰ ਕਾਨੂੰਨ ’ਚ ਸੁਧਾਰਾਂ ਨਾਲ ਬੰਦੂਕਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਦੇਸ਼ ਦਾ ਪਹਿਲਾ ਅਧਿਕਾਰ ਖੇਤਰ ਬਣਨ ਲਈ ਤਿਆਰ ਹੈ। Firearms Act ਦੀ ਸਮੀਖਿਆ ਵਿੱਚ ਦਿਲ ਪਰਚਾਵੇ ਲਈ ਸ਼ੂਟਰਾਂ ਨੂੰ ਪੰਜ ਬੰਦੂਕਾਂ ਤੱਕ ਸੀਮਤ ਕਰਨ ਅਤੇ ਕਿਸਾਨਾਂ ਨੂੰ 10 ਤੱਕ ਸੀਮਤ ਕੀਤਾ ਜਾਵੇਗ ਨਿਸ਼ਾਨੇਬਾਜ਼ੀ ਦੀਆਂ ਖੇਡਾਂ ’ਚ ਹਿੱਸਾ ਲੈਣ ਵਾਲੇ ਵੀ 10 ਹਥਿਆਰਾਂ ਤੱਕ ਸੀਮਤ ਹੋਣਗੇ ਪਰ ਜੇਕਰ ਉਹ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰ ਰਹੇ ਹਨ ਤਾਂ ਉਹ ਹੋਰ ਹਥਿਆਰ ਰੱਖਣ ਲਈ ਅਰਜ਼ੀ ਦੇ ਸਕਦੇ ਹਨ।
ਪ੍ਰਭਾਵਤ ਹਥਿਆਰ ਲਾਇਸੈਂਸ ਧਾਰਕਾਂ ਨੂੰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵਾਧੂ ਬੰਦੂਕਾਂ ਦਾ ਨਿਪਟਾਰਾ ਕਰਨ ਦੀ ਲੋੜ ਹੋਵੇਗੀ। ਵਰਤਮਾਨ ਵਿੱਚ WA ਵਿੱਚ 360,916 ਲਾਇਸੰਸਸ਼ੁਦਾ ਹਥਿਆਰ ਹਨ, ਜੋ ਕਿ 2009 ਤੋਂ ਦੁੱਗਣੇ ਤੋਂ ਵੀ ਵੱਧ ਹੋ ਗਏ ਹਨ।
ਨਿਸ਼ਾਨੇਬਾਜ਼ ਯੂਨੀਅਨ ਦੇ ਪ੍ਰਧਾਨ, ਗ੍ਰਾਹਮ ਪਾਰਕ, ਨੇ ਮਾਲਕੀ ਵਾਲੇ ਹਥਿਆਰਾਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਪ੍ਰਸਤਾਵ ਦੀ ਨਿੰਦਾ ਕੀਤੀ, ਇਸ ਨੂੰ ‘ਪੂਰੀ ਤਰ੍ਹਾਂ ਗੈਰਵਾਜਬ’ ਦੱਸਿਆ। ਉਨ੍ਹਾਂ ਕਿਹਾ, ‘‘ਇਸ ਦਾ ਅਪਰਾਧ ’ਤੇ ਕੋਈ ਅਸਰ ਨਹੀਂ ਪਵੇਗਾ, ਇਹ ਸਿਰਫ਼ ਸਰਕਾਰ ਲਈ ਵਧੇਰੇ ਨੌਕਰਸ਼ਾਹੀ ਅਤੇ ਲਾਗਤ ਦਾ ਕਾਰਨ ਬਣੇਗਾ।’’ ਜਦਕਿ WAFarmers ਦੇ ਸੀ.ਈ.ਓ., ਟ੍ਰੇਵਰ ਵਿਟਿੰਗਟਨ ਨੇ ਕਿਹਾ ਕਿ 10-ਹਥਿਆਰਾਂ ਦੀ ਸੀਮਾ ਸਵੀਕਾਰਯੋਗ ਹੈ।