20 ਸੈਂਟ ਦੇ ਇਸ ਸਿੱਕੇ ਦੇ ਮਾਲਕ ਹੋ ਸਕਦੇ ਹਨ 5 ਹਜ਼ਾਰ ਡਾਲਰ ਅਮੀਰ, ਜਾਣੋ ਦੁਰਲੱਭ ਸਿੱਕੇ ਬਾਰੇ

ਮੈਲਬਰਨ: 1960 ਦੇ ਦਹਾਕੇ ਤੋਂ ਪਹਿਲਾਂ ਦਾ ਇੱਕ ਬਹੁਤ ਹੀ ਦੁਰਲੱਭ ਕਿਸਮ ਦਾ 20-ਸੈਂਟ ਦਾ ਸਿੱਕਾ ਜਲਦੀ ਹੀ ਆਪਣੇ ਮਾਲਕ ਆਸਟ੍ਰੇਲੀਆਈ ਵਿਅਕਤੀ ਨੂੰ ਹਜ਼ਾਰਾਂ ਡਾਲਰਾਂ ਅਮੀਰ ਕਰ ਸਕਦਾ ਹੈ।

ਜਦੋਂ ਆਸਟ੍ਰੇਲੀਆ ਨੇ ਆਪਣੀ ਕਰੰਸੀ 1966 ਵਿੱਚ ਪੌਂਡ ਤੋਂ ਡਾਲਰ ਵਿੱਚ ਤਬਦੀਲ ਕਰ ਲਈ ਸੀ ਤਾਂ ਦੇਸ਼ ਨੇ ਲੰਡਨ ਦੀ ਰਾਇਲ ਟਕਸਾਲ ਨੂੰ ਇਸ ਕਦਮ ਲਈ ਲੋੜੀਂਦੇ ਨਵੇਂ ਸਿੱਕਿਆਂ ਦਾ ਵੱਡੀ ਗਿਣਤੀ ਵਿੱਚ ਨਿਰਮਾਣ ਕਰਨ ਦਾ ਕੰਮ ਸੌਂਪਿਆ। 20-ਸੈਂਟ ਦੇ 3 ਕਰੋੜ ਤੋਂ ਵੱਧ ਸਿੱਕਿਆਂ ਦੀ ਲੋੜ ਸੀ। ਸਿੱਕੇ ਇਕੱਠੇ ਕਰਨ ਦੀ ਸ਼ੌਕੀਨ ਵੈੱਬਸਾਈਟ ਡਾਊਨੀਜ਼ ਨੇ ਦਾਅਵਾ ਕੀਤਾ ਹੈ ਕਿ 20-ਸੈਂਟ ਦੇ ਸਿੱਕਿਆਂ ਦੇ ‘66ਵੇਂ ਬੈਚ ਦੇ ਬਹੁਤ ਥੋੜ੍ਹੇ ਸਿੱਕਿਆਂ’ ’ਚ ਇੱਕ ਸੂਖਮ ਫ਼ਰਕ ਸੀ – ਅੰਕ 2 ਦੀ ਬੇਸਲਾਈਨ ਦਾ ਉੱਪਰ ਵੱਲ ਉਭਾਰ।

ਡਾਊਨੀਜ਼ ਅਨੁਸਾਰ, ਉਸ ਖਾਸ ਨਿਸ਼ਾਨ ਵਾਲੇ ਸਿੱਕੇ ਆਸਟ੍ਰੇਲੀਆ ਦੇ ਦੁਰਲੱਭ ਸਿੱਕਿਆਂ ਦੀਆਂ ਕਿਸਮਾਂ ਵਿੱਚੋਂ ਇੱਕ ਹਨ। ਸਾਈਟ ਨੇ ਇਸ 20-ਸੈਂਟ ਦੇ ਸਿੱਕੇ ਦੀ ਕੀਮਤ 4750 ਡਾਲਰ ਰੱਖੀ ਹੈ। ਭਾਵੇ ਇਸ ਸਿੱਕੇ ਦੇ ਮਾਲਕ ਆਸਟ੍ਰੇਲੀਆਈ ਲੋਕ ਲਗਭਗ 5000 ਅਮੀਰ ਹੋ ਸਕਦੇ ਹਨ, ਪਰ ਇਹ ਪਤਾ ਨਹੀਂ ਹੈ ਕਿ ਮੌਜੂਦਾ ਸਮੇਂ ਵਿੱਚ ਕਿੰਨੇ ਅਜਿਹੇ ਸਿੱਕੇ ਚੱਲ ਰਹੇ ਹਨ।

Leave a Comment