ਮੈਲਬਰਨ `ਚ ਪੁਲੀਸ ਨੇ ਫੜੀ 500 ਮਿਲੀਅਨ ਦੀ ਮੈਥ (Meth)- ਮਲੇਸ਼ੀਆ ਤੋਂ ਆਇਆ ਸੀ ਕਾਰਗੋ, 4 ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਅਨ ਫ਼ੈਡਰਲ ਪੁਲੀਸ ਅਤੇ ਵਿਕਟੋਰੀਆ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ 500 ਮਿਲੀਅਨ ਡਾਲਰ ਦਾ ਨਸ਼ੀਲਾ ਪਦਾਰਥ “ਮੈਥ” (Meth) ਜ਼ਬਤ ਲਿਆ ਹੈ। ਇਹ ਖੇਪ ਟੁਆਇਲਟ ਪੇਪਰਾਂ ਵਾਲੇ ਕਾਰਗੋ ਦੇ ਰੂਪ `ਚ ਮਲੇਸ਼ੀਆ ਤੋਂ ਮੈਲਬਰਨ `ਚ 4 ਅਕਤੂਬਰ ਆਈ ਸੀ। ਇਸ ਗ਼ੈਰ-ਕਾਨੂੰਨੀ ਧੰਦੇ ਦੇ ਦੋਸ਼ `ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

6 ਕੁਇੰਟਲ 22 ਕਿਲੋਗਰਾਮ ਮੈਥ ਹਰੇ ਅਤੇ ਗੋਲਡਨ ਪੈਕੇਜ ਵਿੱਚ ਟੁਆਇਲਟ ਪੇਪਰਾਂ `ਚ ਲੁਕੋ ਕੇ ਰੱਖੀ ਹੋਈ ਸੀ ਅਤੇ ਪੈਕਟ ਦਾ ਭਾਰ ਇੱਕ ਕਿਲੋਗਰਾਮ ਸੀ। ਜਿਸਦੀ ਕੀਮਤ 560 ਮਿਲੀਅਨ ਡਾਲਰ ਦੇ ਕਰੀਬ ਹੈ।

ਪੁਲੀਸ ਨੇ ਇਸ ਕੇਸ `ਚ ਇੱਕ ਚਾਈਨੀਜ਼ ਅਤੇ ਇੱਕ ਹਾਂਗਕਾਂਗ ਦੇ ਨਾਗਰਿਕ ਨੂੰ ਬੀਤੇ ਕੱਲ੍ਹ ਮੈਲਬਰਨ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਫਲਾਈਟ ਲੈ ਕੇ ਭੱਜਣ ਦੀ ਤਿਆਰੀ ਕਰ ਰਹੇ ਸਨ। ਇਸੇ ਤਰ੍ਹਾਂ ਮਲੇਸ਼ੀਆ ਦੇ ਇੱਕ ਸਿਟੀਜ਼ਨ ਨੂੰ ਸੰਨਸ਼ਾਈਨ ਨੌਰਥ ਅਤੇ ਚਾਈਨੀਜ਼ ਸਿਟੀਜ਼ਨ ਨੂੰ ਬੌਕਸ ਹਿੱਲ ਦੀ ਪ੍ਰਾਪਰਟੀ ਤੋਂ ਗ੍ਰਿਫ਼ਤਾਰ ਕੀਤਾ ਹੈ।

Leave a Comment