ਨਵੇਂ ਨੌਕਰੀਪੇਸ਼ਾ ਲੋਕਾਂ ਨੂੰ ਵੀ ਮਿਲਦੀ ਰਹੇਗੀ ਸਰਕਾਰੀ ਮਦਦ (Income support), ਛੇਤੀ ਆ ਰਿਹੈ ਨਵਾਂ ਕਾਨੂੰਨ

ਮੈਲਬਰਨ;ਸਰਕਾਰੀ ਮਦਦ (income support payments) ਛੱਡ ਕੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨਵੇਂ ਨੌਕਰੀਪੇਸ਼ਾ ਲੋਕ ਛੇਤੀ ਹੀ ਲਗਭਗ ਛੇ ਹੋਰ ਮਹੀਨਿਆਂ ਲਈ ਆਪਣੇ ਰਿਆਇਤੀ ਕਾਰਡਾਂ ਦੀ ਵਰਤੋਂ ਕਰਨ ਅਤੇ ਹੋਰ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ। ਲੇਬਰ ਦੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਰੁਜ਼ਗਾਰ ਵ੍ਹਾਈਟ ਪੇਪਰ ਵਿੱਚ ਸਾਹਮਣੇ ਆਏ ਨੌਂ ਨਵੇਂ ਉਪਾਵਾਂ ’ਚੋਂ ਇੱਕ ‘ਆਮਦਨ ਸਹਾਇਤਾ ਪ੍ਰਣਾਲੀ’ ਵਿੱਚ ਸਮਾਯੋਜਨ ਨਾਲ ਲੋਕਾਂ ਵੱਲੋਂ ਵਿਸ਼ਵਾਸ ਨਾਲ ਨੌਕਰੀ ਦੇ ਮੌਕੇ ਤਲਾਸ਼ਣ ਦੀ ਉਮੀਦ ਹੈ।

ਇਨਕਮ ਸਪੋਰਟ ਸਿਸਟਮ ’ਚ ਬਦਲਾਅ ਦੇ ਤਹਿਤ, ਜਿਸ ਨੂੰ ਰੋਜ਼ਗਾਰ ਆਮਦਨ ‘ਨਿੱਲ ਰੇਟ ਪੀਰੀਅਡ’ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਲਗਭਗ ਦੁੱਗਣਾ ਕਰ ਕੇ ਛੇ ਮਹੀਨੇ ਕਰ ਦਿੱਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਆਮਦਨ ਸਹਾਇਤਾ ਪ੍ਰਣਾਲੀ ਨਾਲ ਲੰਮੇ ਸਮੇਂ ਤੱਕ ਜੁੜੇ ਰਹਿਣਗੇ, ਜਿਸ ਨਾਲ ਉਨ੍ਹਾਂ ਨੂੰ ਬੱਚਿਆਂ ਦੀ ਦੇਖਭਾਲ ਲਈ ਸਬਸਿਡੀਆਂ ਅਤੇ ਸਸਤੀ ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਮਿਲਦੀਆਂ ਰਹਿਣਗੀਆਂ। ਜੇਕਰ ਨਵੀਂ ਨੌਕਰੀ ਤੋਂ ਉਨ੍ਹਾਂ ਨੂੰ ਕੱਢ ਵੀ ਦਿੱਤਾ ਜਾਂਦਾ ਹੈ ਤਾਂ ਲਾਭਪਾਤਰੀ ਮੁੜ ਅਰਜ਼ੀ ਦਿੱਤੇ ਬਿਨਾਂ ਮੁੜ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਸਮਾਜਿਕ ਸੇਵਾਵਾਂ ਬਾਰੇ ਮੰਤਰੀ ਅਮਾਂਡਾ ਰਿਸ਼ਵਰਥ ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਇਸ ਦੇ ਨਤੀਜੇ ਵਜੋਂ ਵਧੇਰੇ ਲੋਕ ਕੰਮ ’ਤੇ ਲੱਗਣਗੇ ਅਤੇ ਲੰਮੇ ਸਮੇਂ ਤੱਕ ਨੌਕਰੀ ਵਿੱਚ ਰਹਿਣਗੇ, ਇਸ ਡਰ ਦੇ ਬਿਨਾਂ ਕਿ ਜੇਕਰ ਉਨ੍ਹਾਂ ਨੂੰ ਮੁੜ ਇਸ ਦੀ ਜ਼ਰੂਰਤ ਹੋਈ ਤਾਂ ਉਨ੍ਹਾਂ ਨੂੰ ਆਮਦਨ ਸੁਰੱਖਿਆ ਨਹੀ ਮਿਲੇਗੀ।’’ ਜੇਕਰ ਕਾਨੂੰਨ ਬਣਾਇਆ ਜਾਂਦਾ ਹੈ ਤਾਂ ਨਵੀਂ ਪ੍ਰਣਾਲੀ ਅਗਲੇ ਸਾਲ ਦੇ ਅੱਧ ਵਿੱਚ ਸ਼ੁਰੂ ਹੋਵੇਗੀ, ਅਤੇ ਇਸ ’ਤੇ ਅਗਲੇ ਤਿੰਨ ਸਾਲਾਂ ਵਿੱਚ 42.8 ਮਿਲੀਅਨ ਡਾਲਰ ਦੀ ਲਾਗਤ ਆਵੇਗੀ।

Leave a Comment