ਅੱਜ ਤੋਂ ਸਕੂਲਾਂ `ਚ ਮੋਬਾਈਲ ਫ਼ੋਨਾਂ `ਤੇ ਪਾਬੰਦੀ (Mobile Phones Banned in Schools)- ਆਸਟ੍ਰੇਲੀਆ ਦੀ ਸਟੇਟ ਨੇ ਲਿਆ ਅਹਿਮ ਫ਼ੈਸਲਾ

ਮੈਲਬਰਨ : ਆਸਟ੍ਰੇਲੀਆ `ਚ ਨਿਊ ਸਾਊਥ ਵੇਲਜ ਸਟੇਟ ਨੇ ਅੱਜ 9 ਅਕਤੂਬਰ ਤੋਂ ਹਾਈ ਸਕੂਲਾਂ `ਚ ਮੋਬਾਈਲ ਫ਼ੋਨ ਵਰਤਣ `ਤੇ ਪਾਬੰਦੀ ਲਾ ਦਿੱਤੀ ਹੈ। (Mobile Phones Banned in Schools) ਹਾਲਾਂਕਿ ਬੱਚੇ ਫ਼ੋਨ ਘਰ ਤੋਂ ਆਪਣੇ ਨਾਲ ਲੈ ਕੇ ਜਾ ਸਕਣਗੇ ਪਰ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਲਾਕਰ ਵਿੱਚ ਜਮ੍ਹਾ ਕਰਵਾਉਣੇ ਪੈਣਗੇ। ਜਾਂ ਫਿਰ ਲੌਕ ਵਾਲੀ ਡੱਬੀ ਵਿੱਚ ਰੱਖ ਸਕਣਗੇ। ਭਾਵ ਸਕੂਲ ਟਾਈਮ ਤੋਂ ਪਹਿਲਾਂ ਅਤੇ ਬਾਅਦ `ਚ ਵਰਤਣ ਤੋਂ ਛੋਟ ਦਿੱਤੀ ਗਈ ਹੈ।

ਸਟੇਟ ਸਰਕਾਰ ਨੇ ਇਸ ਬਾਰੇ ਫ਼ੈਸਲਾ ਇਸ ਸਾਲ ਅਪ੍ਰੈਲ ਮਹੀਨੇ ਲਿਆ ਸੀ ਪਰ ਅੱਜ ਟਰਮ 4 ਸ਼ੁਰੂ ਹੋਣ ਵੇਲੇ ਤੋਂ ਲਾਗੂ ਕੀਤੀ ਜਾ ਰਿਹਾ ਹੈ। ਭਾਵੇਂ ਕਿ ਕੁੱਝ ਸਕੂਲਾਂ ਨੇ ਪਹਿਲਾਂ ਹੀ ਮੋਬਾਈਲ ਫ਼ੋਨ ਵਰਤਣ `ਤੇ ਪਾਬੰਦੀ ਲਾਈ ਹੋਈ ਹੈ ਪਰ ਪ੍ਰੀਮੀਅਰ ਕ੍ਰਿਸ ਮਿਨਸ ਦੇ ਚੋਣ ਵਾਅਦੇ ਅਨੁਸਾਰ ਪਬਲਿਕ ਸਕੂਲਾਂ ਨੂੰ ਵੀ ਇਸ ਘੇਰੇ ਵਿੱਚ ਲਿਆ ਜਾ ਰਿਹਾ ਹੈ।

ਡਿਪਟੀ ਪ੍ਰੀਮੀਅਰ ਅਤੇ ਐਜ਼ੂਕੇਸ਼ਨ ਮਨਿਸਟਰ ਪਰੂ ਕਾਰ ਅਨੁਸਾਰ ਮੋਬਾਈਲ ਫ਼ੋਨ ਬੰਦ ਹੋਣ ਨਾਲ ਬੱਚਿਆਂ ਵਿੱਚ ਗਰਾਊਂਡ ਜਾਣ ਦੀ ਰੁਚੀ ਵਧੇਗੀ। ਕਲਾਸਾਂ ਵਿੱਚ ਬੱਚਿਆਂ ਦਾ ਧਿਆਨ ਨਹੀਂ ਭਟਕੇਗਾ। ਸਾਈਬਰ ਬੁਲਲੰਿਗ ਨੂੰ ਕੰਟਰੋਲ ਕਰਨ `ਚ ਮੱਦਦ ਮਿਲੇਗੀ ਅਤੇ ਬੱਚਿਆਂ ਦੀ ਸਿੱਖਣ ਸ਼ਕਤੀ ਵੀ ਵਧੇਗੀ।

ਜਿ਼ਕਰਯੋਗ ਹੈ ਕਿ ਵਿਕਟੋਰੀਆ ਸਟੇਟ ਨੇ ਸਾਲ 2020 ਵਿੱਚ ਹੀ ਬੈਨ ਕਰ ਦਿੱਤਾ ਸੀ ਜਦੋਂ ਕਿ ਕੁਈਨਜ਼ਲੈਂਡ ਵਿੱਚ ਅਗਲੇ ਸਾਲ ਤੋਂ ਸਕੂਲਾਂ ਵਿੱਚ ਮੋਬਾਈਲ ਫ਼ੋਨ ਵਰਤਣ `ਤੇ ਪਾਬੰਦੀ ਲੱਗ ਜਾਵੇਗੀ।

Leave a Comment