ਮੈਲਬਰਨ : ਅੱਜ ਤੋਂ ਨਿਊਜ਼ੀਲੈਂਡ ਵਿੱਚ Skilled Migrant Category Visa ਸੰਬੰਦੀ ਕਈ ਤਰਾਂ ਦੇ ਬਦਲਾਵ ਆਏ ਹਨ ਜਿਨ੍ਹਾਂ ਵਿੱਚ ਇਕ Interim Visa ਵੀ ਸ਼ਾਮਿਲ ਕਿੱਤਾ ਗਿਆ ਹੈ ਜੋ ਕਿ ਜਿਹੜੇ ਅੱਪਲੀਕੈਂਟਸ ਕੋਲ Path to Residence Visa ਹੈ ਉਨ੍ਹਾ ਲਈ ਲਾਗੂ ਹੋਵੇਗਾ ਅਤੇ ਨਾਲ ਹੀ Point System ਨੂੰ ਵੀ ਸਰਲ ਕੀਤਾ ਗਿਆ ਹੈ। ਇਸ ਦੇ ਨਾਲ ਹੀ (LQEA)- List of Qualifications Exempt From Assessment, ਭਾਵ ਉਨ੍ਹਾਂ ਯੋਗਤਾਵਾਂ ਜਿਨ੍ਹਾਂ ਦੀ assessment ਕਰਵਾਉਣ ਦੀ ਲੋੜ ਨਹੀਂ ਹੈ – ਉਨ੍ਹਾਂ ਵਿਚ ਵੀ ਤਬਦਿੱਲੀ ਕੀਤੀ ਗਈ ਹੈ।
9 ਅਕਤੂਬਰ ਭਾਵ ਅੱਜ ਤੋਂ, ਬਿਨੈਕਾਰਾਂ ਨੂੰ ਹੇਠ ਲਿਖਿਆਂ ਵਿੱਚੋਂ ਇੱਕ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਏਗੀਃ
- ਕਿੱਤਾਮੁਖੀ ਰਜਿਸਟ੍ਰੇਸ਼ਨ (Occupational Registration),
- ਬੈਚਲਰ ਦੀ ਡਿਗਰੀ ਜਾਂ ਉੱਚ ਪੱਧਰੀ ਯੋਗਤਾ (A bachelor degree or higher level qualification), ਜਾਂ
- ਇੱਕ ਹੁਨਰਮੰਦ ਨੌਕਰੀ (Skilled Job) ਜਿਸ ਦੀ ਨਿਊਜ਼ੀਲੈਂਡ ਵਿੱਚ ਘੱਟੋ ਘੱਟ 1.5 x ਔਸਤ ਤਨਖਾਹ ਹੋਵੇ।
ਜੇ ਬਿਨੈਕਾਰ ਇਹਨਾਂ ਹੁਨਰ ਮਾਰਗਾਂ (Skilled Categories) ਵਿੱਚੋਂ ਕਿਸੇ ਇੱਕ ਰਾਹੀਂ ਲੋੜੀਂਦੇ ਅੰਕ ਪ੍ਰਾਪਤ ਨਹੀਂ ਕਰਦੇ ਹਨ, ਤਾਂ ਉਹ ਨਿਊਜ਼ੀਲੈਂਡ ਵਿੱਚ ਹੁਨਰਮੰਦ ਕੰਮ (Skilled Work) ਦਾ ਤਜਰਬਾ ਲੈ ਕੇ ਵਾਧੂ ਅੰਕ ਪ੍ਰਾਪਤ ਕਰ ਸਕਦੇ ਹਨ।
ਜੇ ਉਹ ਸਕਿੱਲ ਦੀ ਯੋਗਤਾ ਨੂੰ ਪੂਰਾ ਕਰਦੇ ਹਨ ਤਾਂ ਰੈਸੀਡੈਂਸੀ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ‘ਤੇ ਕੋਈ ਸੀਮਾ ਨਹੀਂ ਹੋਵੇਗੀ, ਭਾਵ ਬਿਨੈਕਾਰ ਤੇਜ਼ੀ ਨਾਲ ਫੈਸਲੇ ਆਉਣ ਦੀ ਉਮੀਦ ਕਰ ਸਕਦੇ ਹਨ। ਐਮਪਲੋਏਰ੍ਸ ਹੁਨਰਮੰਦ ਕਾਮਿਆਂ ਨੂੰ ਅਸਥਾਈ ਵਰਕ ਵੀਜ਼ਾ (Temporary Work Visa) ‘ਤੇ ਨਿਊਜ਼ੀਲੈਂਡ ਲਿਆਉਣਾ ਜਾਰੀ ਰੱਖ ਸਕਦੇ ਹਨ ਜਾਂ ਹੋਰ ਵਰਕ ਵੀਜ਼ਾ’ ਤੇ ਪ੍ਰਵਾਸੀਆਂ ਨੂੰ ਨੌਕਰੀ ‘ਤੇ ਰੱਖ ਸਕਦੇ ਹਨ, ਭਾਵੇਂ ਉਹ ਰਿਹਾਇਸ਼ੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ।
ਇਸ ਤੋਂ ਇਲਾਵਾ, Skilled Migrant Category Visa ਅਰਜ਼ੀਆਂ ਲਈ ਇੱਕ ਨਵਾਂ Interim Visa ਜੋ 9 ਅਕਤੂਬਰ 2023 ਭਾਵ ਅੱਜ ਤੋਂ ਹੀ ਲਾਗੂ ਕੀਤਾ ਜਾਵੇਗਾ, ਜਿਸ ਨਾਲ ਵੀਜ਼ਾ ਧਾਰਕਾਂ ਨੂੰ ਆਪਣੀ ਅਰਜ਼ੀ ਦੇ ਨਤੀਜੇ ਦੀ ਉਡੀਕ ਕਰਦੇ ਹੋਏ ਆਪਣੇ ਅਸਥਾਈ ਵੀਜ਼ਾ ਨੂੰ ਨਵਿਆਉਣ (Renewal of Temporary Visa) ਦੀ ਜ਼ਰੂਰਤ ਨੂੰ ਹਟਾ ਦਿੱਤਾ ਜਾਵੇਗਾ। ਇਹ ਤਬਦੀਲੀ Skilled Migrant Category Visa Applicants ਅਤੇ ਉਹਨਾਂ ਦੇ dependents and partners ‘ਤੇ ਵੀ ਲਾਗੂ ਹੁੰਦੀ ਹੈ।
Skilled Migrant Category ਦੇ Inerim Visa ‘ਤੇ ਤਬਦੀਲ ਹੋਣ ਵਾਲੇ ਬਿਨੈਕਾਰਾਂ ਨੂੰ Mutiple Entry Travel Conditions ਪ੍ਰਾਪਤ ਹੋਣਗੀਆਂ, ਜਿਸ ਨਾਲ ਉਹ ਨਿਊਜ਼ੀਲੈਂਡ ਤੋਂ ਆ ਜਾ ਸਕਦੇ ਹਨ ਭਾਵ travel ਕਰ ਸਕਦੇ ਹਨ।
Discalimer – Please check official immigration website for official and authentic information.