ਮੈਲਬਰਨ: ਸਿਡਨੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਿਛਲੇ ਸਾਲ ਦੌਰਾਨ ਮਕਾਨਾਂ ਦੇ ਮੁੱਲ 200,000 ਡਾਲਰ ਤੋਂ ਵੱਧ ਵਧੇ ਹਨ ਜੋ ਰੀਕਾਰਡ ਕੀਤੇ ਇਤਿਹਾਸ ਵਿੱਚ ਸਭ ਤੋਂ ਅਣਕਿਆਸਿਆ ਹਾਊਸਿੰਗ ਮਾਰਕੀਟ ਕੀਮਤਾਂ ’ਚ ਵਾਧਾ ਬਣ ਗਿਆ ਹੈ।
ਪ੍ਰੋਪਟ੍ਰੈਕ ਡੇਟਾ ਦੇ ਅੰਕੜਿਆਂ ਅਨੁਸਾਰ, ਅਜਿਹੇ ਬਹੁਤ ਸਾਰੇ ਖੇਤਰ ਸਭ ਤੋਂ ਉੱਚੇ ਵਾਧੇ ਵਾਲੇ ਇਲਾਕੇ ਦਰਮਿਆਨੀ-ਆਮਦਨ ਵਾਲੇ ਪਰਿਵਾਰਾਂ ਵਿੱਚ ਪ੍ਰਸਿੱਧ ਮੱਧ- ਅਤੇ ਬਾਹਰੀ-ਰਿੰਗ ਸਬਅਰਬ ਵਾਲੀ ਰਵਾਇਤੀ ‘ਮੌਰਗੇਜ ਬੈਲਟ’ ਦੇ ਅੰਦਰ ਸਨ।
ਇਹ ਪਹਿਲੀ ਵਾਰ ਹੈ ਜਦੋਂ ਵਿਆਜ ਦਰਾਂ ਵਿੱਚ ਵਾਧੇ ਅਤੇ ਕਿਫਾਇਤੀ ਚੁਣੌਤੀਆਂ ਦੇ ਮਾਹੌਲ ਵਿੱਚ ਵੀ ਮਕਾਨਾਂ ਦੀ ਕੀਮਤ ਵਿੱਚ ਇੰਨੀ ਵੱਡਾ ਵਾਧਾ ਹੋਇਆ ਹੈ, ਜਦਕਿ ਕੀਮਤਾਂ ਅਤੇ ਲੋਕਾਂ ਦੀ ਆਮਦਨ ਵਿਚਕਾਰ ਪਾੜਾ ਹੁਣ ਤਿੰਨ ਦਹਾਕਿਆਂ ਵਿੱਚ ਸਭ ਤੋਂ ਵੱਡਾ ਹੈ।
ਇਕ ਏਜੰਟ ਦਾ ਕਹਿਣਾ ਹੈ ਕਿ ਕੀਮਤਾਂ ’ਚ ਏਨੇ ਵਾਧਾ ਤੋਂ ਉਹ ਹੈਰਾਨ ਹਨ। ਉਸ ਨੇ ਕਿਹਾ, ‘‘ਪਿਛਲੇ ਸਾਲ ਜੋ ਮਕਾਨ 750,000 ਡਾਲਰ ’ਚ ਵੀ ਨਹੀਂ ਵਿਕ ਰਹੇ ਸਨ ਉਨ੍ਹਾਂ ਲਈ ਹੁਣ ਇੱਕ ਮਿਲੀਅਨ ਡਾਲਰ ਤਕ ਮਿਲ ਰਹੇ ਹਨ। ਭਾਵੇਂ ਖ਼ਰੀਦਦਾਰਾਂ ਕੋਲ ਏਨਾ ਕਰਜ਼ ਲੈਣ ਦੀ ਸਮਰਥਾ ਨਹੀਂ ਹੈ।’’