ਵਪਾਰ ’ਚ ਦੁਨੀਆ ਦੀਆਂ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ (Fortune’s 100 Most Powerful Women) ਜਾਰੀ, ਚਾਰ ਆਸਟ੍ਰੇਲੀਅਨ ਔਰਤਾਂ ਨੂੰ ਵੀ ਮਿਲੀ ਥਾਂ

ਮੈਲਬਰਨ: ਫਾਰਚਿਊਨ ਨੇ ਵਪਾਰ ਵਿੱਚ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਦਾ 2023 ਸੰਸਕਰਣ ਜਾਰੀ ਕੀਤਾ ਹੈ, ਜਿਸ ’ਚ ਚਾਰ ਆਸਟ੍ਰੇਲੀਅਨ ਔਰਤਾਂ ਵੀ ਸ਼ਾਮਲ ਹਨ।
ਸਿਖਰ ’ਤੇ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਰਹੇ ਹਨ ਮੈਕਵੇਰੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸ਼ੇਮਾਰਾ ਵਿਕਰਮਨਾਇਕੇ, ਜਿਨ੍ਹਾਂ ਦਾ ਨਾਂ ਸੂਚੀ ਵਿੱਚ ਨੌਵੇਂ ਨੰਬਰ ’ਤੇ ਹੈ। ਉਨ੍ਹਾਂ ਨੇ ਦਸੰਬਰ 2018 ਅਪਣਾ ਅਹੁਦਾ ਸੰਭਾਲਿਆ ਸੀ ਜਿਸ ਨੂੰ ਸੂਚੀ ’ਚ ‘‘ਆਸਟ੍ਰੇਲੀਅਨ ਕਾਰੋਬਾਰ ਵਿੱਚ ਇੱਕ ਮਹੱਤਵਪੂਰਨ ਪਲ’’ ਮੰਨਿਆ ਗਿਆ ਕਿਉਂਕਿ ਉਹ ਕੰਪਨੀ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਹੈ।
ਫਾਰਚਿਊਨ ਦੀ ਸੂਚੀ ਵਿੱਚ ਤਿੰਨ ਹੋਰ ਆਸਟ੍ਰੇਲੀਆਈ ਔਰਤਾਂ ਦਾ ਨਾਂ ਵੀ ਹੈ, ਜਿਨ੍ਹਾਂ ’ਚ ਵੈਨੇਸਾ ਹਡਸਨ ਵੀ ਸ਼ਾਮਲ ਹੈ, ਜਿਨ੍ਹਾਂ ਨੇ ਸਤੰਬਰ ਵਿੱਚ ਆਸਟ੍ਰੇਲੀਆ ਦੇ ਫਲੈਗਸ਼ਿਪ ਕੈਰੀਅਰ ਕੈਂਟਾਸ ’ਚ ਸੀ.ਈ.ਓ. ਦੀ ਨੌਕਰੀ ਲਈ ਸੀ। ਅਜਿਹਾ ਕਰਨ ਵਾਲੀ ਉਹ ਪਹਿਲੀ ਔਰਤ ਸੀ।
ਸੂਚੀ ’ਚ ਕੁੱਲ ਮਿਲਾ ਕੇ ਸਿਖਰਲੇ ਤਿੰਨ ਸਥਾਨਾਂ ’ਤੇ ਤਿੰਨ ਅਮਰੀਕੀ ਔਰਤਾਂ ਕਾਬਜ਼ ਹਨ- ਸੀ.ਵੀ.ਐੱਸ. ਹੈਲਥ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈਰਨ ਐਸ. ਲਿੰਚ, ਐਕਸੇਂਚਰ ਦੀ ਮੁਖੀ ਅਤੇ ਸੀ.ਈ.ਓ. ਜੂਲੀ ਸਵੀਟ ਅਤੇ ਜਨਰਲ ਮੋਟਰਜ਼ ਦੀ ਮੁਖੀ ਅਤੇ ਸੀ.ਈ.ਓ. ਮੈਰੀ ਬਾਰਾ।

Leave a Comment