ਵਿਕਟੋਰੀਅਨ ਰਿਟਾਇਰੀ ਔਰਤ ਨੇ ਜਿੱਤਿਆ 60 ਮਿਲੀਅਨ ਡਾਲਰ ਦਾ ਜੈਕਪਾਟ, ਇਨਾਮੀ ਰਕਮ ਦੀ ਵਰਤੋਂ ਦੇ ਖੁਲਾਸੇ ਨੇ ਜਿੱਤਿਆ ਲੋਕਾਂ ਦਾ ਦਿਲ

ਇੱਕ ਵਿਕਟੋਰੀਅਨ ਰਿਟਾਇਰੀ ਔਰਤ ਨੇ ਵੀਰਵਾਰ ਰਾਤ ਦੇ ਡਰਾਅ ਵਿੱਚ ਪੂਰੇ 60 ਮਿਲੀਅਨ ਡਾਲਰ ਦਾ ਜੈਕਪਾਟ ਜਿੱਤ ਲਿਆ ਹੈ। ਡੇਲੇਸਫੋਰਡ ਦੀ ਇਹ ਔਰਤ ਡਰਾਅ 1429 ਵਿੱਚ ਡਿਵੀਜ਼ਨ ਵਨ ਦੀ ਇਕਲੌਤੀ ਜੇਤੂ ਸੀ, 60 ਮਿਲੀਅਨ ਡਾਲਰ ਇਨਾਮ ਦੇ ਨਾਲ ਇਸ ਸਾਲ ਇਹ ਹੁਣ ਤਕ ਦੀ ਦੂਜੀ ਸਭ ਤੋਂ ਵੱਡੀ ਲਾਟਰੀ ਜਿੱਤ ਹੈ।

The Lott ਦਾ ਇਹ ਖੁਸ਼ਖਬਰੀ ਦੇਣ ਲਈ ਜਦੋਂ ਜੇਤੂ ਔਰਤ ਅੰਨਾ ਹੋਬਡੇਲ ਨਾਲ ਸੰਪਰਕ ਹੋਇਆ ਤਾਂ ਉਸ ਨੇ ਕਿਹਾ, ‘‘ਮੈਂ ਇਸ ਸਮੇਂ ਥੋੜ੍ਹਾ ਸਦਮੇ ਵਿੱਚ ਹਾਂ। ਹਾਏ ਮੇਰੇ ਰੱਬਾ! ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਮੈਂ ਏਨੀ ਵੱਡੀ ਲਾਟਰੀ ਜਿੱਤ ਲਈ। ਮੇਰਾ ਪਤੀ ਤਾਂ ਬੇਚੈਨ ਹੋਇਆ ਘੁੰਮੀ ਜਾ ਰਿਹਾ ਹੈ।’’

ਡੇਲਸਫੋਰਡ ਔਰਤ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਉਹ ਇਨਾਮੀ ਰਾਸ਼ੀ ਵਿੱਚੋਂ ਕੁਝ ਨੂੰ ਵਰਤਣ ਦਾ ਇਰਾਦਾ ਕਿਵੇਂ ਰੱਖਦੀ ਸੀ। ਉਸਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਏਨੀ ਰਕਮ ਨਾਲ ਬਹੁਤ ਸਾਰੀਆਂ ਚੈਰਿਟੀਜ਼ ਨੂੰ ਲਾਭ ਹੋ ਸਕਦਾ ਹੈ – ਖਾਸ ਤੌਰ ’ਤੇ ਉਹ ਜੋ ਪਛੜੇ ਬੱਚਿਆਂ ਦੀ ਮਦਦ ਕਰਦੇ ਹਨ। ਇਹ ਇਨਾਮ ਬਹੁਤ ਸਾਰੇ ਲੋਕਾਂ ਦੀ ਮਦਦ ਕਰੇਗਾ। ਇਹੀ ਮੇਰਾ ਮੁੱਖ ਟੀਚਾ ਹੈ।’’

ਵੀਰਵਾਰ ਦੇ ਪਾਵਰਬਾਲ ਡਰਾਅ ਵਿੱਚ ਸੱਤ ਡਿਵੀਜ਼ਨ ਦੋ ਜੇਤੂ ਵੀ ਸਨ ਜਿਨ੍ਹਾਂ ’ਚੋਂ ਹਰੇਕ ਨੂੰ 155,000 ਡਾਲਰ ਦਾ ਇਨਾਮ ਮਿਲਿਆ। ਕੁੱਲ ਮਿਲਾ ਕੇ, 13 ਪਾਵਰਬਾਲ ਡਿਵੀਜ਼ਨ ਇੱਕ ਜੇਤੂ ਐਂਟਰੀਆਂ ਹਨ ਜਿਨ੍ਹਾਂ ਨੇ ਸਮੂਹਿਕ ਤੌਰ ’ਤੇ 454 ਮਿਲੀਅਨ ਡਾਲਰ ਤੋਂ ਵੱਧ ਜਿੱਤੇ ਹਨ।

Leave a Comment