ਮੈਲਬਰਨ : ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਵਾਸਤੇ ਵੋਟਾਂ ਪਾਉਣ ਦਾ ਕੰਮ ਅੱਜ 2 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। (Voting for parliament elections in New Zealand begins today) ਜਿਸ ਕਰਕੇ ਨਿਰਧਾਰਤ ਥਾਵਾਂ `ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ 9 ਵਜੇ ਤੋਂ ਲੈ ਕੇ 11 ਵਜੇ ਤੱਕ ਅਤੇ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟ ਪਾਈ ਜਾ ਸਕਦੀ ਹੈ। ਕੋਈ ਵੀ ਵੋਟਰ ਜਾ ਕੇ ਵੋਟ ਪਾ ਸਕੇਗਾ। ਜਦੋਂ ਕਿ 14 ਅਕਤੂਬਰ ਨੂੰ ਇਲੈਕਸ਼ਨ ਡੇਅ ਵਾਲੇ ਦਿਨ ਬੂਥਾਂ `ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ।
ਨਿਊਜ਼ੀਲੈਂਡ `ਚ ਇਸ ਵੇਲੇ ਲੇਬਰ ਪਾਰਟੀ ਦੀ ਅਗਵਾਈ `ਚ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ ਦੀ ਨਿਗਰਾਨੀ ਹੇਠ ਲਗਾਤਾਰ ਦੂਜੀ ਟਰਮ ਦੇ ਛੇਵੇਂ ਸਾਲ `ਚ ਸਰਕਾਰ ਚੱਲ ਰਹੀ ਹੈ। ਹਾਲਾਂਕਿ ਸਾਲ 2017 `ਚ ਪਹਿਲੀ ਵਾਰ ਜਦੋਂ ਲੇਬਰ ਪਾਰਟੀ ਨੇ ਸਰਕਾਰ ਬਣਾਈ ਸੀ ਤਾਂ ਉਸ ਵੇਲੇ ਚਰਚਿਤ ਸਖਸ਼ੀਅਤ ਜੈਸਿੰਡਾ ਅਰਡਰਨ ਪ੍ਰਧਾਨ ਮੰਤਰੀ ਬਣੇ ਸਨ ਪਰ ਇਸ ਸਾਲ ਕੁੱਝ ਮਹੀਨੇ ਪਹਿਲਾਂ ਅਹੁਦਾ ਛੱਡ ਗਏ ਸਨ।