ਮੈਲਬਰਨ :
ਆਸਟ੍ਰੇਲੀਆ ਦੀਆਂ ਕਈ ਸਟੇਟਾਂ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਐਤਵਾਰ ਸਵਖਤੇ 2 ਦੋ ਵਜੇ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। (Oct 1, 2023 – Daylight Saving Time Starts) ਭਾਵ ਘੜੀਆਂ ਦਾ ਸਮਾਂ ਇੱਕ ਘੰਟਾ ਅੱਗੇ ਹੋ ਜਾਵੇਗਾ। ਇਸ ਲਈ ਜ਼ਰੂਰੀ ਹੈ ਸ਼ਨੀਵਾਰ ਨੂੰ ਸੌਣ ਤੋਂ ਪਹਿਲਾਂ ਕੰਧ ਵਾਲੀਆਂ ਜਾਂ ਰਵਾਇਤੀ ਘੜੀਆਂ ਇੱਕ ਘੰਟਾ ਅੱਗੇ ਕਰ ਲਈਆਂ ਜਾਣ ਤਾਂ ਜੋ ਐਤਵਾਰ ਸਵੇਰੇ ਉੱਠਣ ਸਾਰ ਸਹੀ ਮਿਲ ਸਕੇ। ਹਾਲਾਂਕਿ ਆਟੋਮੈਟਿਕ ਘੜੀਆਂ ਅਤੇ ਮੋਬਾਈਲ ਫ਼ੋਨਾਂ ਦਾ ਸਮਾਂ ਆਪਣੇ-ਆਪ ਹੀ ਇੱਕ ਘੰਟਾ ਅੱਗੇ ਹੋ ਜਾਵੇਗਾ।
ਆਸਟ੍ਰੇਲੀਆ `ਚ ਇਹ ਅਕਤੂਬਰ ਦੇ ਪਹਿਲੇ ਐਤਵਾਰ ਸ਼ੁਰੂ ਹੁੰਦੀ ਹੈ ਅਤੇ ਅਪ੍ਰੈਲ ਦੇ ਪਹਿਲੇ ਐਤਵਾਰ ਖ਼ਤਮ ਹੋ ਜਾਂਦੀ ਹੈ।
ਨਿਊਜ਼ੀਲੈਂਡ ਦੇ ਮੁਕਾਬਲੇ ਆਸਟ੍ਰੇਲੀਆ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇੱਥੇ ਕੁੱਝ ਸਟੇਟਾਂ ਵਿੱਚ ਡੇਅ ਲਾਈਟ ਸੇਵਿੰਗ ਲਾਗੂ ਹੁੰਦੀ ਹੈ ਅਤੇ ਕਈਆਂ ਵਿੱਚ ਨਹੀਂ।
ਭਾਵ ਵਿਕਟੋਰੀਆ, ਨਿਊ ਸਾਊਥ ਵੇਲਜ਼, ਸਾਊਥ ਆਸਟ੍ਰੇਲੀਆ, ਤਾਸਮਾਨੀਆ, ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਅਤੇ ਨਿਊਫੋਰਕ ਆਈਲੈਂਡ `ਚ ਲਾਗੂ ਹੁੰਦੀ ਹੈ।
ਜਦੋਂ ਕਿ ਕੁਈਨਜ਼ਲੈਂਡ, ਨੌਰਥ ਟੈਰੇਟਰੀ, ਵੈਸਟਰਨ ਆਸਟ੍ਰੇਲੀਆ, ਕ੍ਰਿਸਮਸ ਆਈਲੈਂਡ ਅਤੇ ਕੋਕੋਸ (ਕੀਲਿੰਗ) ਆਈਲੈਂਡ `ਚ ਲਾਗੂ ਨਹੀਂ ਹੁੰਦੀ।