ਪਰਥ `ਚ ਪਬਲਿਕ ਟਰਾਂਸਪੋਰਟ ਦੀ ਬਦਲੇਗੀ ਨੁਹਾਰ – ਯਾਤਰੀ ਮੋਬਾਈਲ ਫ਼ੋਨ ਰਾਹੀਂ ਕਰ ਸਕਣਗੇ ਟੈਗ (SmartRiders)

ਮੈਲਬਰਨ :
ਆਸਟ੍ਰੇਲੀਆ ਦੇ ਪਰਥ ਸਿਟੀ `ਚ ਪਬਲਿਕ ਟਰਾਂਸਪੋਰਟ ਦੀ ਨੁਹਾਰ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੋਕਾਂ ਨੂੰ ਬੱਸ, ਟਰੇਨ ਅਤੇ ਫੈਰੀ `ਤੇ ਚੜ੍ਹਨ ਲਈ ਕਾਰਡ ਰਾਹੀਂ ਨਹੀਂ ਸਗੋਂ (SmartRiders) ਆਪਣੇ ਮੋਬਾਈਲ ਫ਼ੋਨ ਰਾਹੀਂ ਹੀ ਟੈਗ ਕਰਨ ਦੀ ਸਹੂਲਤ ਮਿਲ ਜਾਵੇਗੀ।

ਟਰਾਂਸਪਰਥ ਅਗਲੇ ਕੁੱਝ ਦਿਨਾਂ ਤੱਕ ਇਕ ਕਿਸਮ ਦੇ ‘ਪਾਇਲਟ ਪ੍ਰੋਜੈਕਟ’ ਤਹਿਤ ਨਵੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਨਾਲ ਸਮਾਰਟ-ਰਾਈਡਰ ਸਿਸਟਮ ਅੱਪਗਰੇਡ ਹੋ ਜਾਵੇਗਾ, ਜੋ 20 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ।

ਅਗਲੇ ਕੁੱਝ ਹਫ਼ਤਿਆਂ ਤੱਕ 30 ਸਮਾਰਟ-ਰਾਈਡਰ ਵੈਲੀਡੇਟਰ (SmartRider Validator), ਭਾਵ ਟੈਗ ਔਨ ਤੇ ਟੈਗ ਔਫ ਕਰਨ ਵਾਲੀਆਂ ਮਸ਼ੀਨਾਂ ਵਾਰਵਿਕ, ਗਲੇਨਡਾਲੋ, ਈਸਟ ਪਰਥ, ਕਲੇਸਬਰੁੱਕ ਅਤੇ ਪਰਥ ਵਿੱਚ ਵੱਖ-ਵੱਖ ਥਾਵਾਂ `ਤੇ ਸਥਾਪਤ ਕਰ ਦਿੱਤੀਆਂ ਜਾਣਗੀਆਂ।
ਟਰਾਂਸਪੋਰਟ ਮਨਿਸਟਰ ਰੀਟਾ ਸਿਫੌਟੀ ਅਨੁਸਾਰ 58 ਮਿਲੀਅਨ ਡਾਲਰ ਦੇ ਪ੍ਰੋਜੈਕਟ ਨਾਲ ਲੋਕਾਂ ਵਿੱਚ ਬੱਸਾਂ, ਟਰੇਨਾਂ ਅਤੇ ਫੈਰੀਆਂ `ਚ ਸਫ਼ਰ ਕਰਨ ਦੀ ਰੁਚੀ ਵਧੇਗੀ।

Leave a Comment