ਮੈਲਬਰਨ : ਸਿਡਨੀ ਅਤੇ ਮੈਲਬਰਨ `ਚ ਸਿਰਫ਼ ਬੱਚਿਆਂ ਲਈ ਸਪਾਅ ਸੈਂਟਰ ਖੋਲ੍ਹਣ ਵਾਲੇ ਕਾਰੋਬਾਰੀ ਨੇ ਆਪਣਾ ਘੇਰਾ ਵਧਾਉਂਦਿਆਂ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਭਵਿੱਖ ਤਲਾਸ਼ਦਿਆਂ ਨਵਾਂ ਸੈਂਟਰ ਖੋਲ੍ਹ ਦਿੱਤਾ ਹੈ। – New Luxury Spa Centre for kids in Auckland.
ਇਸਦੀ ਫਾਊਂਡਰ ਬਰੈਨੀ ਐਲੇ ਅਨੁਸਾਰ ਸਪਾਅ ਸੈਂਟਰ ਵਿੱਚ ਬੱਚਿਆਂ ਲਈ ਹਾਈਡਰੋਥਰੈਪੀ ਅਤੇ ਮੈਸਾਜ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਾਣੀ ਨਾਲ ਵਾਹ ਪੈਣ ਕਰਕੇ ਬੱਚਿਆਂ ਦੇ ਮਸਲ ਵਿਕਸਤ ਹੁੰਦੇ ਹਨ ਅਤੇ ਦਿਮਾਗੀ ਸਮਰੱਥਾ ਵੀ ਵਧਦੀ ਹੈ। ਇਸ ਵਾਸਤੇ ਦੋ ਦਿਨ ਦੀ ਉਮਰ ਤੋਂ ਲੈ ਕੇ ਅੱਠ ਮਹੀਨਿਆਂ ਤੱਕ ਦੇ ਬੱਚੇ ਆ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀਆਂ ਨਵੀਆਂ ਚੀਜ਼ਾਂ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਤਾਂ ਹਨ ਪਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇਨ੍ਹਾਂ ਦੀ ਘਾਟ ਸੀ। ਪਰ ਹੁਣ ਆਸਟ੍ਰੇਲੀਆ ਦੇ ਲੋਕ ਇਸਨੂੰ ਬਹੁਤ ਵਧੀਆ ਮੰਨ ਰਹੇ ਹਨ। ਨਿਊਜ਼ੀਲੈਂਡ ਦੇ ਲੋਕਾਂ ਵੱਲੋਂ ਵੀ ਵਧੀਆ ਹੁੰਗਾਰਾ ਮਿਲਣ ਦੀ ਆਸ ਹੈ। ਜਿਸ ਕਰਕੇ ਅਗਲੇ 12 ਮਹੀਨਿਆਂ ਦੌਰਾਨ ਆਕਲੈਂਡ ਵਿੱਚ ਦੂਜਾ ਸਪਾਅ ਸੈਂਟਰ ਖੋਲ੍ਹਣ ਲਈ ਵਿਚਾਰ ਕਰਨਗੇ।