ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟ੍ਰੇਲੀਆ ਵਿੱਚ ਫ਼ੈਡਰਲ ਸਰਕਾਰ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਪ੍ਰਾਜੈਕਟ ਦੀ ਘੁੰਡ-ਚੁਕਾਈ ਕਰਨ ਦੀ ਤਿਆਰੀ ਕਰ ਰਹੀ ਹੈ। ਮੈਡੀਕੇਅਰ ਐਪ ਵਾਂਗ ਵਰਕਰਾਂ ਦੀ ਐਜ਼ੂਕੇਸ਼ਨ, ਸਕਿਲਜ ਤੇ ਤਜਰਬਾ ‘ਇੱਕੋ ਥਾਂ `ਤੇ ਡਿਜ਼ੀਟਲ ਰੂਪ `ਚ ਸਟੋਰ ਹੋ ਜਾਵੇਗਾ।
ਮੰਨਿਆ ਜਾ ਰਿਹਾ ਹੈ ਕਿ ਅਜਿਹਾ ਹੋਣ ਨਾਲ ਕਾਰੋਬਾਰੀਆਂ ਵਾਸਤੇ ਕਿਸੇ ਵੀ ਵਰਕਰ ਨੂੰ ਆਪਣੇ ਲਈ ਜੌਬ `ਤੇ ਰੱਖਣ ਵਾਲਾ ਢੰਗ ਤਰੀਕਾ ਬਦਲ ਜਾਵੇਗਾ। ਭਾਵ ਮਾਲਕ ਕਿਸੇ ਵਰਕਰ ਬਾਰੇ ਆਨਲਾਈਨ ਪੋਰਟਲ ਤੋਂ ਜਾਣਕਾਰੀ ਇਕੱਠੀ ਕਰ ਲਿਆ ਕਰਨਗੇ ਕਿ ਸੰਭਾਵੀ ਵਰਕਰ ਦਾ ਪ੍ਰੋਫ਼ੈਸ਼ਨਲ ਪਿਛੋਕੜ ਕੀ ਹੈ। ਵਰਕਰਾਂ ਲਈ ਚੰਗੀ ਗੱਲ ਇਹ ਹੋਵੇਗੀ ਕਿ ਉਨ੍ਹਾਂ ਦੀ ਪ੍ਰੋਫ਼ੈਸ਼ਨਲ ਜਿ਼ੰਦਗੀ ਦਾ ਸਾਰਾ ਰਿਕਾਰਡ ਨਾਲੋ-ਨਾਲ ਦਰਜ਼ ਹੁੰਦਾ ਰਹੇਗਾ।
ਫ਼ੈਡਰਲ ਸਰਕਾਰ ਦੇ ਖਜ਼ਾਨਾ ਮੰਤਰੀ ਅਨੁਸਾਰ ਇਹ ‘ਇੰਪਲੋਏਮੈਂਟ ਵਾਈਟ ਪੇਪਰ’ (Employment White Paper) ਦਾ ਹਿੱਸਾ ਹੈ, ਜਿਸਨੂੰ ਭਲਕੇ ਐਡੀਲੇਡ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ, ਦੇ ਤਹਿਤ ਆਸਟਰੇਲੀਆ ਦੀ ਫ਼ੈਡਰਲ ਸਰਕਾਰ ‘ਨੈਸ਼ਨਲ ਸਕਿਲਜ ਪਾਸਪੋਰਟ’ (National Skills Passport) `ਤੇ 91 ਲੱਖ ਡਾਲਰ ਇਨਵੈਸਟ ਕਰਨ ਜਾ ਰਹੀ ਹੈ। ਜਿਸ ਤੋਂ ਪਹਿਲਾਂ ਵਰਕਰਾਂ, ਯੂਨੀਅਨਾਂ, ਬਿਜਨਸ ਗਰੁੱਪਾਂ ਨਾਲ ਬਹੁਤ ਵੱਡੇ ਪੱਧਰ `ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਜਿਸ ਪਿੱਛੋਂ ਇਸ ਸਿੱਟੇ `ਤੇ ਪਹੁੰਚਿਆ ਗਿਆ ਹੈ।
ਰਿਜ਼ਰਵ ਬੈਂਕ ਆਫ ਆਸਟਰੇਲੀਆ ਦੀ ਗਵਰਨਰ ਮਿਸ਼ੈਲ ਬੁਲਲੌਕ (Reserve Bank of Australia’s Governor Michele Bullock) ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਇਨਫ਼ਲੇਸ਼ਨ ਘਟਾਉਣ `ਚ ਮੱਦਦ ਮਿਲੇਗੀ।