ਪੰਜਾਬੀ ਸਟੂਡੈਂਟ ਤੇ ਕੈਨੇਡਾ ਦੀ ਪੀਆਰ ਲੈਣ ਵਾਲੇ ਚਿੰਤਤ – ਨਿੱਝਰ ਕਰਕੇ ਭਾਰਤ `ਤੇ ਕੈਨੇਡਾ ਦੇ ਸਬੰਧਾਂ `ਚ ਤਣਾਅ (Tension in the relationship between India and Canada)

ਮੈਲਬਰਨ : ਪੰਜਾਬੀ ਕਲਾਊਡ ਟੀਮ-

ਸਿੱਖ ਐਕਟੀਵਿਸਟ ਤੇ ਕੈਨੇਡਾ ਦੇ ਸਿਟੀਜ਼ਨ ਹਰਦੀਪ ਸਿੰਘ ਨਿੱਝਰ (Hardeep Singh Nijjar) ਦੀ ਮੌਤ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਵੱਲੋਂ ਭਾਰਤ ਦੀ ਭੂਮਿਕਾ ਨੂੰ ਸ਼ੱਕੀ ਠਹਿਰਾਉਣ ਅਤੇ ਦੋਹਾਂ ਦੇਸ਼ਾਂ ਵੱਲੋਂ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ 5 ਦਿਨਾਂ ਦੇਸ਼ ਛੱਡਣ ਕਾਰਨ ਪੈਦਾ ਹੋਏ ਤਣਾਅ ਨਾਲ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਚਿੰਤਾ ਵਧਾ ਦਿੱਤੀ ਹੈ। (Tension in the relationship between India and Canada) ਕੈਨੇਡਾ ਪੜ੍ਹਾਈ ਕਰਨ ਲਈ ਜਾਣ ਦੇ ਚਾਹਵਾਨ ਅਤੇ ਕੈਨੇਡਾ `ਚ ਪੀਆਰ ਅਪਲਾਈ ਕਰਨ ਵਾਲੇ ਲੋਕਾਂ ਨੂੰ ਫਿਕਰ ਲੱਗ ਗਿਆ ਹੈ ਕਿ ਉਨ੍ਹਾਂ ਦੇ ਭਵਿੱਖ ਦਾ ਕੀ ਬਣੇਗਾ।

ਖਾਸ ਕਰਕੇ ਪੰਜਾਬ ਦੇ ਆਈਈਐਲਟੀਐਸ ਸੈਂਟਰਾਂ (IELTS Centres) ਵਿੱਚ ਤਿਆਰੀ ਕਰ ਰਹੇ ਅਤੇ ਤਿਆਰੀ ਕਰ ਚੁੱਕੇ ਸਟੂਡੈਂਟਸ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਵਿਗੜ ਰਹੇ ਰਿਸ਼ਤਿਆਂ ਕਾਰਨ ਉਨ੍ਹਾਂ ਨੂੰ ਚਿੰਤਾ ਲੱਗਣੀ ਸ਼ੁਰੂ ਹੋ ਗਈ ਹੈ ਕਿ ਕਿਤੇ ਉਨ੍ਹਾਂ ਦਾ ਭਵਿੱਖ ਦੀਆਂ ਯੋਜਨਾਵਾਂ ਕਿਤੇ ਖ਼ਤਰੇ ਵਿੱਚ ਨਾ ਪੈ ਜਾਣ।

ਇਮੀਗਰੇਸ਼ਨ ਸਲਾਹਕਾਰਾਂ ਨੂੰ ਡਰ ਹੈ ਕਿ ਮੌਜੂਦਾ ਖਿੱਚਤਾਨ ਦੇ ਦੌਰ `ਚ ਕਿਤੇ ਕੈਨੇਡਾ ਹੁਣ ਭਾਰਤ ਤੋਂ ਆਉਣ ਵਾਲੇ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਦੇਣ ਦੀ ਗਿਣਤੀ ਘਟਾ ਨਾ ਦੇਵੇ।

Leave a Comment