ਮੈਲਬਰਨ : ਪੰਜਾਬੀ ਕਲਾਊਡ ਟੀਮ-
ਆਸਟਰੇਲੀਆ `ਚ ਕੁਆਂਟਸ ਨੂੰ ਕਥਿਤ ਤੌਰ `ਤੇ ਫਾਇਦਾ ਪਹੁੰਚਾਉਣ ਲਈ ਹੋਏ ਸਕੈਮ ਦੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਹੈ ਕਿ ਜੇਕਰ ਕਤਰ ਏਅਰਵੇਜ਼ (Qatar Airways) ਨੂੰ ਆਸਟਰੇਲੀਆ `ਚ ਆਉਣ ਦੀ ਆਗਿਆ ਮਿਲ ਜਾਵੇ ਤਾਂ ਹਵਾਈ ਟਿਕਟਾਂ 10 ਪਰਸੈਂਟ ਸਸਤੀਆਂ ਹੋ ਸਕਦੀਆਂ ਹਨ।
ਏਅਰਲਾਈਨ ਇੰਟੈਲੀਜੈਂਸ ਐਂਡ ਰੀਸਰਚ ਦੇ ਚੀਫ਼ ਐਗਜ਼ੈਕਟਿਵ ਟੋਨੀ ਵੈੱਬਰ (Chief Executive of Airlines Intelligence and Research – Tony Webber) ਦਾ ਕਹਿਣਾ ਹੈ ਹਵਾਈ ਸਫ਼ਰ ਸਸਤਾ ਹੀ ਨਹੀਂ ਹੋਵੇਗਾ ਸਗੋਂ ਦੇਸ਼ ਦੇ ਟੂਰਿਜ਼ਮ ਸੈਕਟਰ ਨੂੰ ਵੀ 1 ਬਿਲੀਅਨ ਡਾਲਰ ਦਾ ਫਾਇਦਾ ਹੋਵੇਗਾ।
ਜਿ਼ਕਰਯੋਗ ਹੈ ਕਿ ਇਸ ਕਥਿਤ ਘੁਟਾਲੇ ਦੀ ਜਾਂਚ ਸੈਨੇਟ ਦੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।