ਪੰਜਾਬੀਆਂ ਦੀ ਨਵੀਂ ਪੀੜ੍ਹੀ ਮਾਪਿਆਂ ਨੂੰ ਕਰ ਰਹੀ ਹੈ ਜਾਗਰੂਕ – ਆਸਟਰੇਲੀਆ `ਚ 14 ਅਕਤੂਬਰ ਨੂੰ ਹੋਵੇਗਾ ਰੈਫਰੈਂਡਮ (Referendum will be on Oct. 14 in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਵਿੱਚ ਮੂਲ ਵਾਸੀਆਂ ਦੀ ਪਾਰਲੀਮੈਂਟ ਵਿੱਚ ਅਵਾਜ਼ ਨੂੰ ਪ੍ਰਪੱਕ ਕਰਨ ਲਈ 14 ਅਕਤੂਬਰ ਨੂੰ ਕਰਵਾਏ ਜਾ ਰਹੇ ਰੈਫਰੈਂਡਮ ਲਈ ਪੰਜਾਬੀਆਂ ਦੀ ਨਵੀਂ ਪੀੜ੍ਹੀ ਆਪਣੇ ਮਾਪਿਆਂ ਨੂੰ ਜਾਗਰੂਕ ਕਰ ਰਹੀ ਤਾਂ ਜੋ ਰੈਫਰੈਂਡਮ ਦੌਰਾਨ ‘ਹਾਂ’ ਪੱਖ ਲਈ ਵੋਟ ਪਾਈ ਜਾ ਸਕੇ।(Referendum will be on Oct. 14 in Australia)

ਇੱਕ ਮੀਡੀਆ ਰਿਪੋਰਟ ਅਨੁਸਾਰ ਲਾਅ ਸਟੂਡੈਂਟ ਅਤੇ ਸਿਡਨੀ ਮੈਕੁਏਰੀ ਯੂਨੀਵਰਸਿਟੀ ਦੇ ਰੈਡੀਕਲ ਸੈਂਟਰ ਰਿਫੌਰਮ ਲੈਬ ਰਾਹੀਂ ਮਲਟੀਕਲਚਰ ਸੁਸਾਇਟੀਆਂ ਨੂੰ ਸਿੱਖਿਅਤ ਕਰਨ ਵਾਲੀ ਸਿਮਰਨਜੀਤ ਕੌਰ ਵੀ ਆਪਣੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਦਰਸ਼ਨ ਕੌਰ ਨੂੰ ‘ਰੈਫਰੈਂਡਮ’ ਬਾਰੇ ਦੱਸ ਰਹੀ ਹੈ ਕਿ ਇਹ ਰੈਫਰੈਂਡਮ ਕਿਉਂ ਜ਼ਰੂਰੀ ਹੈ ਅਤੇ ਇਸਦੇ ਹੱਕ ਵੋਟ ਕਿਉਂ ਪਾਈ ਜਾਣੀ ਚਾਹੀਦੀ ਹੈ।

ਸਿਮਰਨਜੀਤ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ‘ਇੰਡੀਜੀਨਸ ਵੁਆਇਸ ਟੂ ਪਾਰਲੀਮੈਂਟ’ (Indigenous Voice to Parliament) ਬਾਰੇ ਚਰਚਾ ਸ਼ੁਰੂ ਹੋਈ ਸੀ ਤਾਂ ਉਦੋਂ ਉਹ ਇਸ ਬਾਰੇ ਕੁੱਝ ਨਹੀਂ ਜਾਣਦੇ ਸਨ। ਪਰ ਆਪਣੀ ਬੇਟੀ ਨਾਲ ਇਸ ਵਿਸ਼ੇ `ਤੇ ਹੁੰਦੀ ਗੱਲਬਾਤ ਰਾਹੀਂ ਉਹ ਜਾਣ ਚੁੱਕੇ ਹਨ ਕਿ ਰੈਫਰੈਂਡਮ ਦੌਰਾਨ ‘ਯੈੱਸ’ ਨਿਸ਼ਾਨ `ਤੇ ਟਿੱਕ ਲਾਉਣੀ ਕਿਉਂ ਜ਼ਰੂਰੀ ਹੈ।

ਸਿਮਰਨਜੀਤ ਦੀ ਮਾਤਾ ਦਰਸ਼ਨ ਕੌਰ ਅਨੁਸਾਰ 15 ਕੁ ਸਾਲ ਪਹਿਲਾਂ ਜਦੋਂ ਊਹ ਆਸਟਰੇਲੀਆ ਆਏ ਸਨ ਤੇ ਆਸਟਰੇਲੀਆ ਬਾਰੇ ਕੁੱਝ ਨਹੀਂ ਜਾਣਦੇ ਸਨ। ਕੋਈ ਵੀ ਸੂਚਨਾ ਪੰਜਾਬੀ ਵਿੱਚ ਨਹੀਂ ਮਿਲਦੀ ਸੀ।

Leave a Comment