ਮੈਲਬਰਨ : ਪੰਜਾਬੀ ਕਲਾਊਡ ਟੀਮ
-ਅੱਖਾਂ ਦੇ ਡਾਕਟਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਮੈਗਪਾਈ ਪੰਛੀ ਝਪਟ ਮਾਰ ਕੇ (Magpie Swooping) ਅੱਖਾਂ ਨੂੰ ਜ਼ਖਮੀ ਕਰ ਸਕਦੇ ਹਨ, ਕਿਉਂਕਿ ਇਹਨੀਂ ਦਿਨੀਂ ਝਪਟ ਮਾਰਨ ਦਾ ਸੀਜ਼ਨ ਚੱਲ ਰਿਹਾ ਹੈ। ਜਿਸ ਕਰਕੇ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਸਾਲ 2001 `ਚ ਮੈਗਪਾਈ ਨੇ ਝਪਟ ਮਾਰ ਕੇ ਇੱਕ ਵਿਅਕਤੀ ਦੀ ਅੱਖ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਸਦੀ ਵੱਡੀ ਸਰਜਰੀ ਕਰਨੀ ਪਈ ਸੀ।
ਐਪਵਰਥ ਫ੍ਰੀਮੈਨਸਨ ਦੇ ਆਈ ਸਰਜਨ ਡਾ ਐਲਵਸ ਉਜੈਮੀ ਅਨੁਸਾਰ ਦੋ ਕੁ ਸਾਲ ਪਹਿਲਾਂ ਯਾਰਵੰਗਾ ਕ੍ਰਿਸਟੀਅਨ ਨਾਈਸੇਨ ਨਾਂ ਦਾ ਇੱਕ ਵਿਅਕਤੀ ਜਦੋਂ ਸਾਈਕਲ `ਤੇ ਜਾ ਰਿਹਾ ਸੀ ਤਾਂ ਮੈਗਪਾਈ ਨੇ ਖ਼ਤਰਨਾਕ ਹਮਲਾ ਕਰਕੇ ਉਸਦੀ ਅੱਖ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਹਾਲਾਂਕਿ ਚੰਗੇ ਭਾਗੀਂ ਵੱਡੇ ਅਪਰੇਸ਼ਨ ਤੋਂ ਬਾਅਦ ਲੈੱਨਜ਼ ਪਾਉਣ ਕਰਕੇ ਉਸਨੂੰ ਦਿਸਣ ਲੱਗ ਪਿਆ ਸੀ।
ਉਨ੍ਹਾਂ ਦੱਸਿਆ ਮੈਗਪਾਈ ਪੰਛੀ ਵੱਲੋਂ ਮੌਜੂਦਾ ਝਪਟਮਾਰ ਸੀਜ਼ਨ ਦੌਰਾਨ ਅਕਸਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਆਉਣਾ ਪੈਂਦਾ ਹੈ। ਇਸ ਕਰਕੇ ਲੋਕਾਂ ਨੂੰ ਹਮੇਸ਼ਾਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਐਨਕ ਲਾ ਕੇ ਰੱਖਣੀ ਚਾਹੀਦੀ ਹੈ।