ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ `ਚ ਕੁੱਝ ਮਹੀਨੇ ਵੱਖ-ਵੱਖ ਸ਼ਹਿਰਾਂ `ਚ ਹਿੰਦੂ ਮੰਦਰਾਂ (Hindu Temples)`ਤੇ ਲਿਖੇ ਕੁੱਝ ਨਾਅਰਿਆਂ ਨੂੰ ਫਿ਼ਰਕੂ ਰੰਗਤ ਦੇ ਕੇ ਹਿੰਦੂ-ਸਿੱਖਾਂ `ਚ ਨਫ਼ਰਤ ਫ਼ੈਲਾਉਣ ਦੇ ਯਤਨਾਂ ਦਾ ਭਾਂਡਾ ਭੱਜ ਗਿਆ ਹੈ। ਕਿਊਨਜ਼ਲੈਂਡ ਦੀ ਪੁਲੀਸ ਨੇ ਮੰਦਰ ਦੇ ਪ੍ਰਬੰਧਕਾਂ ਨੂੰ ਹੀ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ ਕਿ ਵਾਰਦਾਤ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਕਿਉਂ ਬੰਦ ਕੀਤੇ ਗਏ ਸਨ? ਜਾਂਚ ਵਾਸਤੇ ਸੀਸੀਟੀਵੀ ਫੁੱਟੇਜ ਪੁਲੀਸ ਨੂੰ ਕਿਉਂ ਨਹੀਂ ਦਿੱਤੇ ਗਏ?
ਇਹ ਖੁਲਾਸਾ ਇੱਕ ਸਿੱਖ ਐਕਟੀਵਿਸਤ ਭਬੀਸ਼ਨ ਸਿੰਘ ਗੁਰਾਇਆ ਵੱਲੋਂ ਕੁਈਨਜ਼ਲੈਂਡ ਦੀ ਪੁਲੀਸ ਵੱਲੋਂ ‘ਰਾਈਟ ਟੂ ਇਨਫਰਮੇਸ਼ਨ ਐਕਟ’ ਤਹਿਤ ਮੰਗੀ ਗਈ ਜਾਣਕਾਰੀ ਰਾਹੀਂ ਹੋਇਆ ਹੈ। ਹਾਲਾਂਕਿ ਹਿੰਦੂ ਮੰਦਰਾਂ `ਤੇ ਲਿਖੇ ਨਾਅਰਿਆਂ `ਤੇ ਇਤਰਾਜ਼ ਪ੍ਰਗਟ ਕਰਦਿਆਂ ਪ੍ਰਬੰਧਕਾਂ ਨੇ ਦੋਸ਼ ਲਾਇਆ ਸੀ ਕਿ ਸਿੱਖ ਫਾਰ ਜਸਟਿਸ ਵੱਲੋਂ ਕਰਵਾਏ ਜਾ ਰਹੇ ਰੈਫਰੈਂਡਮ ਕਾਰਨ ਅਜਿਹੇ ਨਾਅਰੇ ਲਿਖੇ ਜਾ ਰਹੇ ਹਨ ਅਤੇ ਹਿੰਦੂਆਂ ਨੂੰ ਡਰਾਇਆ ਜਾ ਰਿਹਾ ਹੈ। ਇਸ ਦੋਸ਼ਾਂ ਤੋਂ ਬਾਅਦ ਦੁਨੀਆ ਭਰ ਦੇ ਨੈਸ਼ਨਲ ਮੀਡੀਆ ਨੇ ਕੱਟੜਪੰਥੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਸੀ।
ਪਰ ਹੁਣ ਸੱਚਾਈ ਹੋਰ ਹੀ ਸਾਹਮਣੇ ਆਈ ਹੈ। ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਜਨਵਰੀ ਵਿੱਚ ਮੈਲਬਰਨ ਦੇ ਦੋ ਵੱਖ-ਵੱਖ ਮੰਦਰਾਂ ਦੀਆਂ ਕੰਧਾਂ `ਤੇ ਖਾਸਿਲਤਾਨ ਪੱਖੀ ਨਾਆਰੇ ਲਿਖੇ ਜਾਣ ਪਿੱਛੋਂ 3 ਮਾਰਚ ਨੂੰ ਬ੍ਰਿਸਬੇਨ ਵਿੱਚ ਮੰਦਰ `ਤੇ ਨਾਅਰੇ ਲਿਖੇ ਗਏ ਸਨ। ਜਿਸ ਪਿੱਛੋਂ ਅਗਲੇ ਦਿਨ ਮੀਡੀਆ ਨੇ ਬਿਨਾਂ ਕੋਈ ਪੜਤਾਲ ਕੀਤਿਆਂ ਰਿਪੋਰਟਾਂ ਕਰ ਦਿੱਤੀਆਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਐਕਟੀਵਿਸਟ ਭਬੀਸ਼ਨ ਸਿੰਘ ਗੁਰਾਇਆ `ਤੇ ਦੋਸ਼ ਲਾ ਦਿੱਤੇ। ਪਰ ਪੁਲੀਸ ਵੱਲੋਂ ਕੀਤੀ ਗਈ ਪਤੜਤਾਲ ਦੌਰਾਨ ਅਜਿਹਾ ਕੁੱਝ ਵੀ ਸਾਹਮਣੇ ਨਹੀਂ ਆਇਆ ਕਿ ਇਸ ਪਿੱਛੇ ਕਿਸੇ ਸਿੱਖ ਭਾਈਚਾਰੇ ਦੇ ਵਿਅਕਤੀ ਦਾ ਸਬੰਧ ਸੀ।
ਪੁਲੀਸ ਡਿਟੈਕਟਿਵ ਨੇ ਸਵਾਲ ਕੀਤਾ ਹੈ ਕਿ ਘਟਨਾ ਤੋਂ ਪਹਿਲਾਂ ਮੰਦਰ ਦੇ ਸੀਸੀਟੀਵੀ ਕੈਮਰੇ ਕਿਉਂ ਨਹੀਂ ਚੱਲ ਰਹੇ ਸਨ? ਇਹ ਕੈਮਰੇ 3 ਮਾਰਚ ਨੂੰ ਇਨਸਟਾਲ ਕਰਨ ਤੋਂ ਬਾਅਦ ਹੀ ਸਾਢੇ 6 ਵਜੇ ਸ਼ਾਮ ਨੂੰ ਬੰਦ ਹੋ ਗਏ ਸਨ। ਜਿਸ ਬਾਰੇ ਕੱੁਝ ਵੀ ਨਹੀਂ ਦੱਸਿਆ ਗਿਆ ਕਿ ਇਹ ਟੈਕਨੀਕਲ ਨੁਕਸ ਸੀ ਜਾਂ ਫਿਰ ਮੰਦਰ ਵਾਲਿਆਂ ਨੇ ਖੁਦ ਹੀ ਕੀਤੇ ਸਨ? ਰਿਪੋਰਟ ਅਨੁਸਾਰ ਇਸ ਗੱਲ ਦੀ ਸੰਭਾਵਨਾ ਜਿਆਦਾ ਹੈ ਕਿ ਮੰਦਰ ਵਾਲਿਆਂ ਨੇ ਖੁਦ ਹੀ ਕੈਮਰੇ ਬੰਦ ਕੀਤੇ ਸਨ।