ਮੈਲਬਰਨ ਦੀ ਜੰਮਪਲ ਮਿਸ਼ੈਲ (Michele Bullock)ਨੇ ਰਚੀ ਨਵੀਂ ਹਿਸਟਰੀ – ਰਿਜ਼ਰਵ ਬੈਂਕ ਆਫ ਆਸਟਰੇਲੀਆ ਦੀ ਬਣੀ ਪਹਿਲੀ ਔਰਤ ਗਵਰਨਰ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਮੈਲਬਰਨ ਦੀ ਜੰਮਪਲ ਇਕੌਨੋਮਿਸਟ ਮਿਸ਼ੈਲ ਬੁਲਲੌਕ (Michele Bullock) ਨੇ ਆਸਟਰੇਲੀਆ `ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਹ 18 ਸਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟਰੇਲੀਆ ਦੀ ਪਹਿਲੀ ਮਹਿਲਾ ਗਵਰਨਰ ਵਜੋਂ ਕਾਰਜਭਾਰ ਸੰਭਾਲੇਗੀ। ਉਨ੍ਹਾਂ ਦੀ ਨਿਯੁਕਤੀ ਪਿਛਲੇ ਦਿਨੀਂ ਆਸਟਰੇਲੀਆ ਟਰੈਜ਼ਰ ਜਿਮ ਕਾਲਮਰ ਅਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਐਲਾਨ ਕੀਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਸਕੂਲ ਆਫ ਇਕਨਾਮਿਕ ਤੋਂ ਮਾਸਟਰ ਡਿਗਰੀ ਕਰਨ ਵਾਲੀ 60 ਸਾਲਾ ਮਿਸ਼ੈਲ ਨੇ 1985 ਵਿੱਚ ਰਿਜ਼ਰਵ ਬੈਂਕ ਆਫ਼ ਆਸਟਰੇਲੀਆ (Reserve Bank Of Australia) ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਵੇਲੇ ਇਸ ਬੈਂਕ ਵਿੱਚ ਡਿਪਟੀ ਗਵਰਨਰ ਵਜੋਂ ਕੰਮ ਕਰ ਰਹੇ ਹਨ ਅਤੇ ਬੈਂਕਿੰਗ ਸੈਕਟਰ `ਚ ਉਨ੍ਹਾਂ ਦਾ ਚੰਗਾ ਸਤਿਕਾਰ ਹੈ।

ਦੱਸਣਯੋਗ ਹੈ ਕਿ ਰਿਜ਼ਰਵ ਬੈਂਕ ਦੇ ਮੌਜੂਦਾ ਮੁਖੀ ਫਿਪਲ ਲੋਅ ਭਲਕੇ 17 ਸਤੰਬਰ ਨੂੰ ਆਪਣੇ 43 ਸਾਲ ਦੇ ਕਰੀਅਰ ਤੋਂ ਬਾਅਦ ਅਹੁਦੇ ਤੋਂ ਲਾਂਭੇ ਹੋ ਜਾਣਗੇ ਅਤੇ 18 ਸਤੰਬਰ ਨੂੰ ਮਿਸ਼ੈਲ ਅਹੁਦਾ ਸੰਭਾਲ ਲੈਣਗੇ।

Leave a Comment