ਆਸਟਰੇਲੀਆ `ਚ ਰੁੱਤ ਬਦਲਣ ਨਾਲ ਚੜ੍ਹਨ ਲੱਗਾ ਪਾਰਾ (Temperature started rising in Australia)- ਅੱਗ ਬੁਝਾਉਣ ਵਾਲੇ ਸਟਾਫ਼ ਨੇ ਲੋਕਾਂ ਨੂੰ ਕੀਤਾ ਸਾਵਧਾਨ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ `ਚ ਰੁੱਤ ਬਦਲਣ ਨਾਲ ਗਰਮੀ ਵਧਣ ਲੱਗ ਪਈ ਹੈ। (Temperature started rising in Australia) ਜਿਸ ਕਰਕੇ ਅੱਗ ਬੁਝਾਉਣ ਵਾਲਾ ਸਟਾਫ਼ ਲੋਕਾਂ ਨੂੰ ਸਾਵਧਾਨ ਕਰ ਰਿਹਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਦੇ ਘਟਨ ਤੋਂ ਬਚਾਅ ਹੋ ਸਕੇ। ਸਿਡਨੀ ਵਿੱਚ ਤਾਪਮਾਨ 32 ਡਿਗਰੀ ਤੱਕ ਪਹੁੰਚਣ ਲੱਗ ਪਿਆ ਹੈ ਅਤੇ ਅੱਗ ਲੱਗਣ ਦਾ ਖ਼ਤਰਾ ‘ਹਾਈ ਰਿਸਕ’ (High Risk) ਤੱਕ ਪਹੁੰਚ ਚੁੱਕਾ ਹੈ।

ਨਿਊ ਸਾਊਥ ਵੇਲਜ਼ ਦੇ ਸਰਫ਼ ਲਾਈਫ਼ ਸੇਵਿੰਗ ਨੇ ਬੀਚਾਂ `ਤੇ ਜਾਣ ਵਾਲੇ ਲੋਕਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਪ੍ਰਵਾਨਿਤ ਏਰੀਏ ਵਿੱਚ ਹੀ ਰਹਿ ਕੇ ਸਵਿੰਮਿੰਗ ਕੀਤੀ ਜਾਵੇ। ਸਿਡਨੀ ਤੋਂ ਇਲਾਵਾ ਬ੍ਰਿਸਬੇਨ ਅਤੇ ਮੈਲਬਰਨ ਵਿੱਚ ਵੀ ਤਾਪਮਾਨ 25 ਡਿਗਰੀ ਤੱਕ ਪੁੱਜ ਚੁੱਕਾ ਹੈ। ਜਿਸ ਕਰਕੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਹ ਹਮੇਸ਼ਾ ਸੁਚੇਤ ਰਹਿਣ।

ਜਿ਼ਕਰਯੋਗ ਹੈ ਕਿ ਆਸਟਰੇਲੀਆ ਵਿੱਚ ਹਰ ਸਾਲ ਝਾੜੀਆਂ ਨੂੰ ਅੱਗ ਲੱਗਣ (Bushfire risks in Australia) ਨਾਲ ਬਹੁਤ ਪ੍ਰਾਪਰਟੀ ਅਤੇ ਜੀਵ-ਜੰਤੂਆਂ ਦਾ ਬਹੁਤ ਨੁਕਸਾਨ ਹੁੰਦਾ ਹੈ।

Leave a Comment