ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਦੇ ਪਰਥ ਸਿਟੀ ਵਿੱਚ ਇੱਕ ਰੀਅਲ ਅਸਟੇਟ ਏਜੰਟ ਨੂੰ ਇੱਕ ਇੰਡੀਅਨ ਕਿਰਾਏਦਾਰ ਬਾਰੇ ਨਸਲੀ ਟਿੱਪਣੀ ਦੇ ਰੂਪ `ਚ ਮਾੜੀ ਸ਼ਬਦਾਵਲੀ ਵਰਤਣੀ ਬਹੁਤ ਮਹਿੰਗੀ ਪੈ ਗਈ। ਉਸਦਾ ਲਾਇਸੰਸ ਅੱਠ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। Real Estate License got suspended for 8 months. ਜਿਸਦਾ ਪਹਿਲਾ ਦਿਨ 1 ਸਤੰਬਰ ਤੋਂ ਸ਼ੁਰੂ ਹੋਇਆ ਸੀ।
ਇਹ ਮਾਮਲਾ ਵੈਸਟਰਨ ਆਸਟਰੇਲੀਆ ਦੇ ਪਰਥ ਸਿਟੀ ਨਾਲ ਸਬੰਧਤ ਹੈ। ਜਿੱਥੇ ਮੇਵਿਨ ਰੀਅਲ ਅਸਟੇਟ ਏਜੰਸੀ ਦੀ ਡਾਇਰੈਕਟਰ ਬਰਾਊਨ ਪੌਲਿਟ (Bronwyn Pollitt) ਨੇ ਆਪਣੇ ਪੁਰਾਣੇ ਕਿਰਾਏਦਾਰ ਸੰਦੀਪ ਕੁਮਾਰ ਨੂੰ ਈਮੇਲ `ਚ ਨਸਲੀ ਟਿੱਪਣੀ ਕਰਦਿਆਂ ਲਿਖਿਆ ਸੀ ਕਿ ਉਸਨੂੰ ਉਮੀਦ ਹੈ ਕਿ ਮਾਈਗਰੈਂਟ, ਭਾਰਤ ਵਰਗੀ ਗੰਦਗੀ ਆਸਟਰੇਲੀਆ `ਚ ਨਹੀਂ ਫੈਲਾਉਣਗੇ। ਏਜੰਟ ਨੇ ਘਰ ਦੀ ਸਫਾਈ ਫੀਸ ਬੌਂਡ ਵਿੱਚੋਂ ਕੱਟਣ ਕਰਕੇ ਦੋਹਾਂ ਧਿਰਾਂ ‘ਚ ਤਲਖੀ ਵਧੀ ਸੀ।
ਇਸ ਪਿੱਛੋਂ ਇਹ ਮਾਮਲਾ ਸਟੇਟ ਐਡਮਿਨਸਟ੍ਰੇਟਿਵ ਟ੍ਰਿਬਿਊਨਲ (State Administrative Tribunal) ਕੋਲ ਲਿਜਾਇਆ ਗਿਆ ਸੀ ਅਤੇ ਏਜੰਟ ਨੇ ਮਾਫ਼ੀ ਵੀ ਮੰਗ ਲਈ ਸੀ।
ਇਸ ਬਾਰੇ ਐਥਨਿਕ ਕਮਿਊਨਿਟੀ ਐਡਵੋਕੇਟ ਸੁਰੇਸ਼ ਰੰਜਨ (Ethnic Community Advocate Suresh Ranjan) ਦਾ ਕਹਿਣਾ ਹੈ ਕਿ ਇਹ ਆਪਣੇ ਆਪਣੇ ਵਿੱਚ ਇੰਡੀਅਨ ਲੋਕਾਂ ਵਿਰੁੱਧ ਬਹੁਤ ਵੱਡੀ ਨਸਲੀ ਟਿੱਪਣੀ ਹੈ, ਜੋ ‘ਵਾਈਟ ਸੁਪਰਮੇਸੀ’ ਨੂੰ ਦਰਸਾਉਂਦੀ ਹੈ।