ਮੈਲਬਰਨ : ਪੰਜਾਬੀ ਕਲਾਊਡ ਟੀਮ-
ਮਿਡਲ ਈਸਟਰਨ ਕਰਾਈਮ ਗਰੁੱਪ ਅਤੇ ਬਾਈਕੀਜ ( ਮੋਟਰ ਸਾਈਕਲ ਕਲੱਬ) ਦਰਮਿਆਨ ਲੜਾਈ ਪਿੱਛੋਂ ਮੈਲਬਰਨ ਦੇ ਹੈਡਫੀਲਡ ਵਿੱਚ ਵੈਸਟ ਸਟਰੀਟ ਕਨਵੀਨੀਐਂਸ ਸਟੋਰ (West Street Convenience Store) ਨੂੰ ਅੱਗ ਲਾ ਦਿੱਤੀ ਗਈ। ਇਹ ਘਟਨਾ ਬੁੱਧਵਾਰ ਸਵੇਰੇ 5 ਪੰਜ ਵਜੇ ਦੀ ਹੈ ਅਤੇ ਕੁੱਝ ਦਿਨਾਂ `ਚ ਵਾਪਰਨ ਵਾਲੀ ਦੂਜੀ ਵਾਰਦਾਤ ਹੈ। ਪੁਲੀਸ ਦਾ ਮੰਨਣਾ ਹੈ ਕਿ ਇਸ ਘਟਨਾ ਦਾ ਸਬੰਧ ਮਾਰਚ ਮਹੀਨੇ ਅਜਿਹੇ ਹੀ ਹਾਲਾਤ `ਚ ਸਾੜੀ ਗਈ ਦੁਕਾਨ ਨਾਲ ਵੀ ਸਬੰਧਤ ਹੋ ਸਕਦਾ ਹੈ।