ਮੈਲਬਰਨ : ਪੰਜਾਬੀ ਕਲਾਊਡ ਟੀਮ-
ਆਸਟਰੇਲੀਆ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਸੱਦਾ ਦਿੱਤਾ ਹੈ ਕਿ ਆਸਟਰੇਲੀਆ ਨੂੰ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੇਸ਼ ਨੂੰ ਆਪਣੀ ‘ਸੱਤਵੀਂ’ ਸਟੇਟ ਬਣਾ ਲਵੇ। It is a call to New Zealand to become 7th State of Australia. ਜਿਸ ਨਾਲ ਦੋਹਾਂ ਧਿਰਾਂ ਨੂੰ ਆਰਥਿਕ, ਖੇਡਾਂ ਅਤੇ ਡਿਫੈਂਸ ਖੇਤਰਾਂ ਵਿੱਚ ਫਾਇਦਾ ਹੋਵੇਗਾ, ਆਸਟਰੇਲੀਆ ਦਾ ਸੰਵਿਧਾਨ ਅਜਿਹਾ ਦੀ ਕਰਨ ਆਗਿਆ ਦਿੰਦਾ ਹੈ। ਇਸਦੀ ਪ੍ਰੋੜਤਾ ਇੱਕ ਇੰਡੀਪੈਂਡੈਂਟ ਸੈਨੇਟਰ ਵੀ ਕਰ ਦਿੱਤੀ ਹੈ ਕਿ ਸੱਤਵੀਂ ਸਟੇਟ ਬਣਨ ਨਾਲ ਟਾਸਮਾਨੀਆ ਨੂੰ ਬਹੁਤ ਲਾਭ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸੱਤਵੀ ਸਟੇਟ ਬਣਾਉਣ ਦਾ ਸੱਦਾ ਦੇਣ ਵਾਲੇ ਆਸਟਰੇਲੀਆ ਦੀ ਨੈਸ਼ਨਲ ਪਾਰਟੀ ਨਾਲ ਸਬੰਧਤ ਪਾਰਲੀਮੈਂਟ ਮੈਂਬਰ ਬਾਰਨਬੀ ਜੋਏਸੀ (Barnaby Joyce) ਨੂੰ ਸਾਲ 2017 `ਚ ਪਾਰਲੀਮਮੈਂਟ ਵਿੱਚ ਖੁਲਾਸਾ ਕਰਨਾ ਪਿਆ ਸੀ ਕਿ ਉਹ ਨਿਊਜ਼ੀਲੈਂਡ ਦਾ ਸਿਟੀਜ਼ਨ ਹੈ। ਜਿਸ ਅਨੁਸਾਰ ਜੇ ਨਿਊਜ਼ੀਲੈਂਡ ਨੂੰ ਸੱਤਵੀਂ ਸਟੇਟ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਨਿਊਜ਼ੀਲੈਂਡ ਨੂੰ ਕ੍ਰਿਕਟ `ਚ ਲਾਭ ਹੋਵੇਗਾ ਅਤੇ ਆਸਟਰੇਲੀਆ ਨੂੰ ਰਘਬੀ ਗੇਮ ਵਿੱਚ। ਇਸ ਤੋਂ ਇਲਾਵਾ ਉਸਦਾ ਕਹਿਣਾ ਹੈ ਕਿ ਇੱਕ ਪਾਲਿਸੀ ਹੋ ਜਾਣ ਨਾਲ ਡਿਫ਼ੈਂਸ ਅਤੇ ਇਕਨਾਮਿਕ ਖੇਤਰ `ਚ ਵੱਡਾ ਫਾਇਦਾ ਹੋਵੇਗਾ ਅਤੇ ਅਜਿਹਾ ਬਿਨਾ ਕਿਸੇ ਰੈਫਰੈਂਡਮ ਦੇ ਕੀਤਾ ਜਾ ਸਕਦਾ ਹੈ, ਕਿਉਂਕਿ ਆਸਟਰੇਲੀਆ ਦੇ ਸੰਵਿਧਾਨ ਅਨੁਸਾਰ ਅਜਿਹਾ ਕੀਤਾ ਜਾ ਸਕਦਾ ਹੈ।
ਲੇਬਰ ਐਮਪੀ ਜੈਮੀ ਸਟਰੇਂਜ ਨੇ ਆਸਟਰੇਲੀਆ ਦੇ ਸੰਵਿਧਾਨ ਦੇ ਕਲਾਜ਼ 6 ਦਾ ਹਵਾਲਾ ਦਿੱਤਾ ਹੈ ਕਿ ਜੇ ਨਿਊਜ਼ੀਲੈਂਡ ਆਪਣੀ ਇੱਛਾ ਨਾਲ ਚਾਹੁੰਦਾ ਹੈ ਤਾਂ ਆਸਟਰੇਲੀਆ ਦੀ ਸੱਤਵੀਂ ਸਟੇਟ ਬਣ ਸਕਦਾ ਹੈ।
ਇਸ ਤਰ੍ਹਾਂ ਇੱਕ ਹੋਰ ਇੰਡੀਪੈਂਡੈਂਟ ਸੈਨੇਟਰ ਜੈਕੀ ਲੈਂਬੀ ਨੇ ਇਸ ਵਿਚਾਰ ਦੇ ਹਾਂ ਵਿੱਚ ਹਾਂ ਭਰੀ ਹੈ।
ਜਿ਼ਕਰਯੋਗ ਹੈ ਕਿ ਆਸਟਰੇਲੀਆ ਸਰਕਾਰ ਨੇ ਕੁੱਝ ਹਫ਼ਤੇ ਪਹਿਲਾਂ ਨਿਯਮਾਂ ਵਿੱਚ ਢਿੱਲ ਦਿੰਦਿਆਂ ਨਿਊਜ਼ੀਲੈਂਡ ਵਾਸੀਆਂ ਨੂੰ ਸੌਖੇ ਢੰਗ ਨਾਲ ਆਸਟਰੇਲੀਆ ਦੇ ਸਿਟੀਜ਼ਨ ਬਣਨ ਦਾ ਰਾਹ ਖੋਲ੍ਹ ਦਿੱਤਾ ਹੈ। ਇਸ ਵੇਲੇ 6 ਲੱਖ 70 ਹਜ਼ਾਰ ਨਿਊਜ਼ੀ਼ਲੈਂਡ ਸਿਟੀਜ਼ਨ ਆਸਟਰੇਲੀਆ ਵਿੱਚ ਰਹਿੰਦੇ ਹਨ ਜਦੋਂ ਕਿ 70 ਹਜ਼ਾਰ ਆਸਟਰੇਲੀਅਨ ਸਿਟੀਜ਼ਨ, ਨਿਊਜ਼ੀਲੈਂਡ ਵਿੱਚ ਰਹਿੰਦੇ ਹਨ।