ਆਸਟਰੇਲੀਆ `ਚ ਸਿਆਸਤਦਾਨਾਂ ਦੀਆਂ ਤਨਖਾਹਾਂ `ਚ ਵਾਧਾ – ਪ੍ਰਧਾਨ ਮੰਤਰੀ ਨੂੰ ਮਿਲਣਗੇ ਪੌਣੇ 6 ਲੱਖ ਤੋਂ ਵੱਧ (Federal Politicians Salaries)

ਮੈਲਬਰਨ : ਪੰਜਾਬੀ ਕਲਾਊਡ ਟੀਮ-

ਆਸਟਰੇਲੀਆ ਵਿੱਚ ਫ਼ੈਡਰਲ ਸਿਆਸਤਦਾਨਾਂ (Federal Politicians Salaries) ਦੀ ਤਨਖਾਹਾਂ 4 ਫ਼ੀਸਦ ਤਨਖ਼ਾਹ ਵਧਾ ਦਿੱਤੀ ਗਈ ਹੈ। ਜਿਸ ਪਿੱਛੋਂ ਪ੍ਰਧਾਨ ਮੰਤਰੀ ਐਂਥੋਨੀ ਅਲਬਨੀਜ ਦੀ ਤਨਖ਼ਾਹ ਅਗਲੇ ਮਹੀਨੇ ਤੋਂ 5 ਲੱਖ 64 ਹਜ਼ਾਰ 456 ਤੋਂ ਵਧ ਕੇ 5 ਲੱਖ 86 ਹਜ਼ਾਰ 930 ਡਾਲਰ ਸਲਾਨਾ ਹੋ ਜਾਵੇਗੀ। ਜਦੋਂ ਕਿ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੂੰ 4 ਲੱਖ ਇੱਕ ਹਜ਼ਾਰ 561 ਡਾਲਰ ਤੋਂ ਵਧ ਕੇ 4 ਲੱਖ 17 ਹਜ਼ਾਰ 626 ਡਾਲਰ ਮਿਿਲਆ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਪੈਂਡੈਂਟ ਰੀਨਿਊਮੀਰੇਸ਼ਨ ਟ੍ਰਿਿਬਊਨਲ (Independent Remuneration Tribunal) ਵੱਲੋਂ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਪੌਣੇ ਤਿੰਨ ਪਰਸੈਂਟ ਦੇ ਨਵੇਂ ਵਾਧੇ ਨਾਲ ਹਰ ਪਾਰਲੀਮੈਂਟ ਮੈਂਬਰਾਂ ਦੀ ਤਨਖ਼ਾਹ ਵੀ 2 ਲੱਖ 17 ਹਜ਼ਾਰ ਡਾਲਰ ਤੋਂ ਵਧ ਕੇ 2 ਲੱਖ 25 ਹਜ਼ਾਰ 724 ਡਾਲਰ ਹੋ ਜਾਵੇਗੀ। ਹਾਲਾਂਕਿ ਜੇਕਰ ਉਨ੍ਹਾਂ ਚੋਂ ਕੋਈ ਕਿਸੇ ਕਮੇਟੀ ਦਾ ਚੇਅਰਪਰਸਨ,ਸਪੀਕਰ ਜਾਂ ਕਿਸੇ ਹੋਰ ਸੰਵਿਧਾਨਕ ਅਹੁਦੇ `ਤੇ ਹੋਵੇਗਾ ਤਾਂ ਉਸਨੂੰ ਉਸ ਹਿਸਾਬ ਨਾਲ ਵਧਾ ਤਨਖਾਹ ਦਿੱਤੀ ਜਾਵੇਗੀ।

Leave a Comment