ਸਿਡਨੀ `ਚ ਬਣਨ ਵਾਲੇ ਨਵੇਂ ਘਰਾਂ `ਚ ਗੈਸ `ਤੇ ਪਾਬੰਦੀ ਫਿਲਹਾਲ ਟਲੀ

ਮੈਲਬਰਨ : ਪੰਜਾਬੀ ਕਲਾਊਡ ਟੀਮ

ਸਿਡਨੀ ਵਿੱਚ ਬਣਨ ਵਾਲੇ ਨਵੇਂ ਘਰਾਂ ਅਤੇ ਬਿਲਡਿੰਗਾਂ `ਚ ਗੈਸ ਚੁੱਲਿਆਂ ਦੀ ਵਰਤੋਂ `ਤੇ ਪਾਬੰਦੀ ਦਾ ਮਾਮਲਾ ਫਿਲਹਾਲ ਟਲ ਗਿਆ ਹੈ। ਹਾਲਾਂਕਿ ਪਹਿਲਾਂ ਅਜਿਹੀਆਂ ਖ਼ਬਰਾਂ ਨਸ਼ਰ ਹੋਈਆਂ ਸਨ ਕਿ ਪਾਬੰਦੀ ਵਾਲਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਸਿਡਨੀ ਕੌਂਸਲ (Sydney Council) ਨੇ ਸਪੱਸ਼ਟ ਕਰ ਦਿੱਤਾ ਹੈ ਇਸ ਮਾਮਲੇ ਨੂੰ ਲੈ ਕਿਸੇ ਕਿਸਮ ਦੀ ਵੋਟਿੰਗ ਨਹੀਂ ਹੋਈ। ਹਾਲਾਂਕਿ ਜੇ ਭਵਿੱਖ `ਚ ਨਿਊ ਸਾਊਥ ਵੇਲਜ (NSW) ਦੀ ਸਰਕਾਰ ਵੱਲੋਂ ਅਜਿਹਾ ਕਦਮ ਚੁੱਕਿਆ ਜਾਂਦਾ ਹੈ ਤਾਂ ਇਸਦਾ ਸਵਾਗਤ ਕੀਤਾ ਜਾਵੇਗਾ। ਜਦੋਂ ਕਿ ਵਿਕਟੋਰੀਆ `ਚ ਬਣਨ ਵਾਲੇ ਨਵੇਂ ਘਰਾਂ `ਚ ਗੈਸ ਦੀ ਵਰਤੋਂ `ਤੇ ਪਾਬੰਦੀ ਲੱਗ ਚੁੱਕੀ ਹੈ ਤਾਂ ਜੋ ਮਿਥੇ ਸਮੇਂ ਤੱਕ ਜ਼ੀਰੋ ਗੈਸ ਇਮਿਸ਼ਨ ਦਾ ਟੀਚਾ ਪੂਰਾ ਕੀਤਾ ਜਾ ਸਕੇ।

ਸਿਡਨੀ ਕੌਂਸਲ ਦੇ ਇਕ ਸਪੋਕਸਪਰਸਨ ਅਨੁਸਾਰ ਕੌਂਸਲ 2035 ਤੱਕ ਜ਼ੀਰੋ ਗੈਸ ਇਮਿਸ਼ਨ ਦਾ ਟੀਚਾ ਪੂਰਾ ਕਰਨ ਲਈ ਵਚਨਬੱਧ ਹੈ। ਜਿਸ ਵਾਸਤੇ ਘਰਾਂ `ਚ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹਿਆ ਨੂੰ ਉਤਸ਼ਾਹਿਤ ਕਰਨ ਲਈ ਹਰ ਹੀਲਾ ਵਰਤਨ ਦੀ ਕੋਸਿ਼ਸ਼ ਕਰ ਰਹੀ ਹੈ।

ਇਸ ਤੋਂ ਪਹਿਲਾਂ ਸਾਲ 2021 ਵਿੱਚ ਵੇਵਰਲੇਅ ਕੌਂਸਲ ਅਤੇ ਪੈਰਾਮੱਟਾ ਕੌਂਸਲ ਗੈਸ ਬੈਨ ਕਰਨ ਬਾਰੇ ਫ਼ੈਸਲਾ ਲੈ ਚੁੱਕੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਹੋਣ ਨਾਲ ਹਰ ਘਰ ਪਿੱਛੇ ਲੋਕਾਂ ਨੂੰ 430 ਡਾਲਰ ਦਾ ਫਾਇਦਾ ਹੁੰਦਾ ਹੈ।

Leave a Comment