ਮੈਲਬਰਨ : ਪੰਜਾਬੀ ਕਲਾਊਡ ਟੀਮ – ਆਸਟਰੇਲੀਆ ਦੀ ਵਿਕਟੋਰੀਆ ਸਟੇਟ ਨੇ ਕੈਜ਼ੂਅਲ-ਵਰਕਰਾਂ ਨੂੰ ਦਿੱਤੀ ਜਾਣ ਵਾਲੀ ਸਿੱਕ-ਲੀਵ ਲਿਸਟ (Sick Leave List) `ਚ ਕੁੱਝ ਹੋਰ ਕਿੱਤੇ ਸ਼ਾਮਲ ਕਰ ਦਿੱਤੇ ਹਨ। ਜਿਸ ਨਾਲ ਉਨ੍ਹਾਂ ਦੀ ਫਾਈਨੈਂਸ਼ੀਅਲ ਸਕਿਉਰਿਟੀ ਵਧ ਗਈ ਹੈ।
ਭਾਵ ਹੁਣ ਸਟੇਟ ਦੀ ਪਾਇਲਟ ਸਕੀਮ ਦੇ “ਆਸਟਰੇਲੀਆ-ਫਸਟ ਪ੍ਰੋਗਰਾਮ” (Australia First Program) ਤਹਿਤ ਹੇਅਰ-ਡਰੈਸਰ, ਟੈਕਸੀ ਤੇ ਰਾਈਡ-ਸ਼ੇਅਰ ਡਰਾਈਵਰ, ਕਮਿਊਨਿਟੀ ਸੁਪੋਰਟ ਵਰਕਰਜ, ਫੈਕਟਰੀ ਵਰਕਰਜ਼, ਟੂਰਿਜ਼ਮ ਅਤੇ ਆਊਟਡੋਰ ਇੰਸਟਰੱਕਟਰਜ, ਫਰੂਟ ਪਿੱਕਰਜ਼਼ ਅਤੇ ਫਿੱਟਨੈੱਸ ਇੰਸਟਰੱਕਟਰਜ ਵੀ ਲਾਭ ਲੈਣ ਦੇ ਯੋਗ ਹੋ ਜਾਣਗੇ। ਇਹ ਸਕੀਮ ਵਿਕਟੋਰੀਆ ਵਿੱਚ ਲੌਕਡਾਊਨ ਦੇ ਪ੍ਰਭਾਵ ਪਿੱਛੋਂ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਕੀਤੀ ਗਈ ਸੀ।
ਵਿਕਟੋਰੀਆ ਦੇ ਇੰਪਲੋਏਮੈਂਟ ਮਨਿਸਟਰ ਬੇਨ ਕੈਰੋਲ (Employment Minister Ben Carroll) ਅਨੁਸਾਰ ਇਹ ਫ਼ੈਸਲਾ ਲੋਕਾਂ ਵਾਸਤੇ ਬਹੁਤ ਮਹੱਤਵਪੂਰਨ ਹੈ, ਜਿਨ੍ਹਾਂ ਨੂੰ ਕਈ ਵਾਰ ਕੰਮ ਦੇ ਨਾਲ-ਨਾਲ ਬਿਮਾਰੀ ਦੌਰਾਨ ਆਪਣੇ ਆਪ ਨੂੰ ਠੀਕ ਰੱਖਣ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਵਾਸਤੇ ਸਿੱਕ-ਲੀਵ ਲੈਣੀ ਪੈਂਦੀ ਹੈ। ਇਹ ਸਕੀਮ 245 ਮਿਲੀਅਨ ਡਾਲਰ ਦੀ ਹੈ ਅਤੇ ਸਿੱਕ-ਪੇਅ ਗਰੰਟੀ ਨੂੰ ਵਧਾਉਣਾ ਮਾਣ ਵਾਲੀ ਗੱਲ ਹੈ।
ਕੈਜ਼ੂਅਲ ਵਰਕਰ ਅਜਿਹੀ ਛੁੱਟੀ ਲੈਣ ਲਈ ਵਿਕਟੋਰੀਆ ਸਰਵਿਸ ਐਪ ਰਾਹੀਂ ਆਪਣੀ ਈਲਿਜੀਬਿਲਟੀ ਚੈੱਕ ਕਰ ਸਕਦੇ ਹਨ।