ਆਕਲੈਂਡ : ਪੰਜਾਬੀ ਕਲਾਊਡ ਟੀਮ
ਮਹਿੰਗਾਈ ਮਾਰ ਝੱਲ ਰਹੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਵਾਸੀ `ਤੇ ਆਕਲੈਂਡ ਟਰਾਂਸਪੋਰਟ ਨੇ ਹੋਰ ਬੋਝ ਪਾ ਦਿੱਤਾ ਹੈ।
ਅਗਲੇ ਹਫ਼ਤੇ ਤੋਂ ਇੱਕ ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਪਾਰਕਿੰਗ ਫੀਸ ਵਧ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਆਕਲੈਂਡ ਦੇ ਮੇਅਰ ਵੇਨ ਬਰਾਊਨ ਤੋਂ ਹਰੀ ਝੰਡੀ ਮਿਲ ਜਾਣ ਪਿੱਛੋਂ ਅਗਲੇ ਹਫ਼ਤੇ ਤੋਂ ਪਾਰਕਿੰਗ ਰੇਟ ਵਧ ਜਾਣਗੇ। ਇਸ ਬਾਬਤ ਆਕਲੈਂਡ ਟਰਾਂਸਪੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ 28 ਅਗਸਤ ਤੋਂ ਵਧੀਆਂ ਹੋਈਆਂ ਦਰਾਂ ਵਸੂਲੀਆਂ ਜਾਣਗੀਆਂ।
ਹਾਲਾਂਕਿ ਡੇਲੀ ਪ੍ਰਾਈਸ ਕੈਪ 40 ਡਾਲਰ ਤੋਂ ਘਟਾ ਕੇ 24 ਡਾਲਰ ਕਰ ਦਿੱਤੀ ਜਾਵੇਗੀ। ਜਦੋਂ ਕਿ ਈਵਨਿੰਗ ਅਤੇ ਵੀਕਐਂਡ ਪ੍ਰਾਈਸ ਕੈਪ 10 ਡਾਲਰ ਤੋਂ ਵਧਾ ਕੇ 15 ਡਾਲਰ ਕਰ ਦਿੱਤੀ ਜਾਵੇਗੀ। ਆਕਲੈਂਡ ਟਰਾਂਸਪੋਰਟ ਨੇ ਦਾਅਵਾ ਕੀਤਾ ਹੈ।