ਹੁਣ ਛੇਤੀ ਲੱਗਣਗੇ ਆਸਟਰੇਲੀਆ ਦੇ ਵੀਜ਼ੇ – 16 ਤੋਂ 21 ਦਿਨਾਂ `ਚ ਹੋਵੇਗੀ ਅਰਜ਼ੀ `ਤੇ ਹਾਂ ਜਾਂ ਨਾਂਹ

ਮੈਲਬਰਨ : ਪੰਜਾਬੀ ਕਲਾਊਡ ਟੀਮ
ਆਸਟਰੇਲੀਆ ਦੇ ਵੱਖ-ਵੱਖ ਵੀਜ਼ਾ ਕੈਟਾਗਿਰੀ ਲਈ ਲੱਗ ਰਿਹਾ ਜਿਆਦਾ ਸਮਾਂ ਘਟਾਉਣ ਲਈ ਸਰਕਾਰੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜਿਸ ਕਰਕੇ ਹੁਣ ਲੋਕਾਂ ਨੂੰ ਆਪਣਾ ਵੀਜ਼ਾ ਉਡੀਕਣ ਲਈ ਲੰਬਾ ਵਕਤ ਨਹੀਂ ਲੱਗੇਗਾ।
ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਸਟੂਡੈਂਟ ਵੀਜ਼ੇ ਵਾਸਤੇ 15 ਦਿਨ ਅਤੇ ਟੈਂਪਰੇਰੀ ਸਕਿਲਡ ਸੌਰਟੇਜ਼ 482 ਵੀਜ਼ੇ ਵਾਸਤੇ ਐਪਲੀਕੇਸ਼ਨ `ਤੇ 21 ਦਿਨ `ਚ ਨਿਪਟਾਰਾ ਹੋ ਜਾਵੇਗਾ। ਹਾਲਾਂਕਿ ਹੁਣ ਤੱਕ ਸਟੂਡੈਂਟ ਵੀਜ਼ੇ ਦੀ ਪ੍ਰਾਸੈਸਿੰਸ ਲਈ 49 ਦਿਨ ਲੱਗ ਰਹੇ ਸਨ।
ਡਿਪਾਰਟਮੈਂਟ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਪਰਮਾਨੈਂਟ ਸਕਿਲਡ ਵੀਜ਼ੇ ਲਈ ਸਿਰਫ਼ 7 ਮਹੀਨੇ ਲੱਗ ਰਹੇ ਹਨ ਜਦੋਂ ਕਿ ਇਸ ਸਾਲ ਦੇ ਸ਼ੁਰੂ `ਚ ਇੱਕ ਐਪਲੀਕੇਸ਼ਨ ਦੀ ਪ੍ਰਾਸੈੱਸਿੰਗ `ਤੇ ਸਾਲ-ਸਾਲ ਦਾ ਸਮਾਂ ਲੱਗ ਰਿਹਾ ਸੀ।
ਹੋਮ ਡਿਪਾਰਟਮੈਂਟ ਦਾ ਇਹ ਵੀ ਕਹਿਣਾ ਕਿ ਆਸਟਰੇਲੀਆ ਦੇ ਇੰਟਰਨੈਸ਼ਨਲ ਟੂਰਿਜ਼ਮ ਸੈਕਟਰ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਕਿਉਂਕਿ ਆਨਲਾਈਨ ਪ੍ਰਾਸੈੱਸਿੰਗ ਅਤੇ ਈ-ਵੀਜ਼ੇ ਦੀ ਸਹੂਲਤ ਨਾਲ ਵਿਜ਼ਟਰ ਵੀਜਿ਼ਆਂ `ਚ 140% ਵਾਧਾ ਹੋਇਆ ਹੈ। ਜਿਸ ਨਾਲ ਦੇਸ਼ ਦੀ ਇਕਾਨਮੀ ਨੂੰ ਤਾਕਤ ਮਿਲੀ ਹੈ।

Leave a Comment