ਆਸਟ੍ਰੇਲੀਆ ਦੇ ਸਭ ਤੋਂ ਸਸਤੇ ਸਬਅਰਬ, 33000 ਡਾਲਰ ’ਚ ਵੀ ਮਿਲ ਰਹੇ ਮਕਾਨ

ਮੈਲਬਰਨ : ਆਸਟ੍ਰੇਲੀਆ ਦੇ ਘਰ ਖਰੀਦਣ ਵਾਲਿਆਂ ਲਈ ਇੱਕ ਨਵੀਂ ਰਿਪੋਰਟ ਨੇ ਸਭ ਤੋਂ ਸਸਤੇ ਇਲਾਕਿਆਂ ਦਾ ਖੁਲਾਸਾ ਕੀਤਾ ਹੈ। PropTrack ਦੇ ਅੰਕੜਿਆਂ ਮੁਤਾਬਕ, ਕੁਝ ਸ਼ਹਿਰਾਂ ਵਿੱਚ ਘਰਾਂ ਦੀ ਔਸਤ ਕੀਮਤ 300,000 ਡਾਲਰ ਤੋਂ ਵੀ ਘੱਟ ਹੈ। ਵੈਸਟਰਨ ਆਸਟ੍ਰੇਲੀਆ ਦੇ Kambalda ਵੈਸਟ ਵਿੱਚ ਘਰ ਦੀ ਔਸਤਨ ਕੀਮਤ 226,000 ਡਾਲਰ ਹੈ, ਜਦਕਿ ਨਿਊ ਸਾਊਥ ਵੇਲਜ਼ ਦੇ Broken Hill ਵਿੱਚ ਇਹ 266,000 ਡਾਲਰ ਹੈ। ਇੱਥੇ ਕੁਝ ਘਰ ਸਿਰਫ਼ 33,000 ਡਾਲਰ ਵਿੱਚ ਵੀ ਵਿਕੇ ਹਨ।

ਆਸਟ੍ਰੇਲੀਆ

ਕੁਇਨਜ਼ਲੈਂਡ ਦੇ Dysart, Moura ਅਤੇ Blackwater ਵਰਗੇ ਖੇਤਰ ਵੀ ਸਸਤੇ ਘਰਾਂ ਲਈ ਜਾਣੇ ਜਾਂਦੇ ਹਨ, ਪਰ ਇਨ੍ਹਾਂ ਦੀਆਂ ਕੀਮਤਾਂ ਮਾਈਨਿੰਗ ਉਦਯੋਗ ਨਾਲ ਜੁੜੀਆਂ ਹਨ, ਜਿਸ ਕਾਰਨ ਇਹ ਬਹੁਤ ਉਤਾਰ-ਚੜ੍ਹਾਅ ਵਾਲੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸਸਤੀ ਪ੍ਰਾਪਰਟੀ ਜਾਂ ਤਾਂ ਦੂਰ-ਦੁਰਾਡੇ ਇਲਾਕਿਆਂ ’ਚ ਹੁੰਦੀ ਹੈ ਜਾਂ ਇਨ੍ਹਾਂ ਨੇੜੇ ਬਹੁਤ ਮਾਈਨਿੰਗ ਹੁੰਦੀ ਰਹਿੰਦੀ ਹੈ।

ਆਸਟ੍ਰੇਲੀਆ

ਰਿਪੋਰਟ ਦੱਸਦੀ ਹੈ ਕਿ ਸਸਤੇ ਇਲਾਕਿਆਂ ਵਿੱਚ ਕਿਰਾਏ ਦੀ ਆਮਦਨ ਉੱਚੀ ਹੋ ਸਕਦੀ ਹੈ, ਪਰ ਘਰਾਂ ਦੀ ਕੀਮਤ ਹਮੇਸ਼ਾਂ ਸਥਿਰ ਨਹੀਂ ਰਹਿੰਦੀ। ਸਰਕਾਰ ਦੀ 5% ਡਿਪਾਜ਼ਿਟ ਸਕੀਮ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮੰਗ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਇਨ੍ਹਾਂ ਇਲਾਕਿਆਂ ਵਿੱਚ ਕੀਮਤਾਂ ਚੜ੍ਹ ਸਕਦੀਆਂ ਹਨ।

ਆਸਟ੍ਰੇਲੀਆ

 

ਆਸਟ੍ਰੇਲੀਆ